IPL ਦੇ ਸਾਬਕਾ ਚੇਅਰਮੈਨ ਨੇ ਧੋਨੀ ਦੀ ਵਾਪਸੀ ਨੂੰ ਲੈ ਕੇ ਦਿੱਤਾ ਬਿਆਨ

05/06/2020 5:37:18 PM

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਦੀ ਵਾਪਸੀ ਨੂੰ ਲੈਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸਾਬਕਾ ਕਮਿਸ਼ਨਰ ਅਤੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਵੱਡਾ ਬਿਆਨ ਦਿੱਤਾ ਹੈ। ਇਕ ਸਮਾਚਾਰ ਚੇਨਲ ਦੇ ਪ੍ਰੋਗਰਾਮ ਵਿਚ ਉਸ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਦੇ ਬਾਰੇ ਕਾਫੀ ਗੱਲਾਂ ਚਲਦੀਆਂ ਰਹਿੰਦੀਆਂ ਹਨ। ਕੋਈ ਕਹਿੰਦਾ ਹੈ ਕਿ ਉਸ ਨੂੰ ਸਿਲੈਕਟਰਸ ਟੀਮ ਵਿਚ ਨਹੀਂ ਲੈ ਰਹੇ। ਕੋਈ ਕਹਿ ਰਿਹਾ ਹੈ ਕਿ ਉਸ ਨੂੰ ਸਾਲਾਨਾ ਕਰਾਰ ਵਿਚ ਨਹੀਂ ਲਿਆ ਗਿਆ ਤਾਂ ਕੋਈ ਕਹਿੰਦਾ ਹੈ ਕਿ ਉਹ ਜਲਦੀ ਵਾਪਸੀ ਕਰੇਗਾ। 

PunjabKesari

ਰਾਜੀਵ ਸ਼ੁਕਲਾ ਨੇ ਕਿਹਾ ਕਿ ਮੈਂ ਧੋਨੀ ਨੂੰ ਕਾਫੀ ਕੁਝ ਸਮਝਦਾ ਹਾਂ। ਉਹ ਮਿਸਟਰ ਕੂਲ ਕਹੇ ਜਾਂਦੇ ਹਨ ਪਰ ਮੈਂ ਉਸ ਨੂੰ ਬਹੁਤ ਵੱਡਾ ਸਟ੍ਰੈਟਿਜਿਸਟ ਵੀ ਮੰਨਦਾ ਹਾਂ। ਜਦੋਂ ਮੈਚ ਵਿਚ ਲਗਦਾ ਹੈ ਕਿ ਭਾਰਤ ਬਿਲਕੁਲ ਹਾਰ ਰਿਹਾ ਹੈ। ਇਮਰਾਨ ਦੀ ਝਲਕ ਉਸ ਦੇ ਅੰਦਰ ਦਿਖਾਈ ਦਿੰਦੀ ਹੈ ਕਿ ਉਹ ਇਸ ਤਰ੍ਹਾਂ ਨਾਲ ਦਿਮਾਗ ਚਲਾਉਂਦਾ ਹੈ। ਬਿਨਾ ਗੁੱਸਾ, ਬਿਨਾ ਚਿਹਰੇ 'ਤੇ ਕੋਈ ਤਣਾਅ ਦਿਖਾਏ ਇਸ ਤਰ੍ਹਾਂ ਦੀ ਰਣਨੀਤੀ ਬਣਾਉਂਦਾ ਹੈ ਕਿ ਆਖਰੀ ਦਿਨ ਜਾਂ ਗੇਂਦ ਤਕ ਭਾਰਤ ਮੈਚ ਜਿੱਤ ਜਾਂਦਾ ਹੈ। ਇਹ ਧੋਨੀ ਦੀ ਕਲਾ ਹੈ। 

PunjabKesari

ਰਾਜੀਵ ਸ਼ੁਕਲਾ ਨੇ ਕਿਹਾ ਤਾਂ ਇਸ ਲਈ ਆਪਣੇ ਬਾਰੇ ਵਿਚ ਉਹ ਕਾਫੀ ਕੁਝ ਸੋਚਦੇ ਹੋਣਗੇ। ਮੇਰੀ ਉਸਦੀ ਕਦੇ-ਕਦੇ ਗੱਲ ਹੁੰਦੀ ਰਹਿੰਦੀ ਹੈ। ਉਸ ਗੱਲਬਾਤ ਦੇ ਆਧਾਰ ਮੇਰਾ ਆਪਣਾ ਖਿਆਲ ਹੈ ਕਿ ਧੋਨੀ ਜਿਸ ਦਿਨ ਖੁਦ ਤੈਅ ਕਰਨਗੇ ਉਸ ਦਿਨ ਹੀ ਉਸਦੀ ਰਿਟਾਇਰਮੈਂਟ ਹੋਵੇਗੀ। ਉਸ ਨੂੰ ਨਾ ਕੋਈ ਰਿਟਾਇਰ ਕਰ ਸਕੇਗਾ ਤੇ ਨਾ ਕੋਈ ਜ਼ਬਰਦਸਤੀ ਖਿਡਾ ਸਕੇਗਾ। ਮੈਨੂੰ ਕੁਝ ਅਜਿਹਾ ਲਗਦਾ ਹੈ ਕਿ ਧੋਨੀ ਨੇ ਮਨ ਬਣਾ ਲਿਆ ਹੈ ਕਿ ਮੈਨੂੰ ਹੁਣ ਟੀਮ ਇੰਡੀਆ ਦੇ ਲਈ ਨਹੀਂ ਖੇਡਣਾ ਹੈ। ਮੈਨੂੰ ਨਵੇਂ ਲੜਕਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਮੇਰੀ ਉਮਰ ਹੁਣ ਹੋ ਚੁੱਕੀ ਹੈ। ਮੈਂ ਬਹੁਤ ਖੇਡ ਚੁੱਕਿਆ ਹਾਂ। ਆਈ. ਪੀ. ਐੱਲ. ਖੇਡਣਾ ਹੈ ਅਤੇ ਕ੍ਰਿਕਟ ਨੂੰ ਵਿਚ ਲੱਗੇ ਰਹਿਣਾ ਹੈ ਇਸ ਲਈ ਭਾਂਵੇ ਹੀ ਉਹ ਰਿਟਾਇਰਮੈਂਟ ਦਾ ਐਲਾਨ ਨਾ ਕਰਨ ਪਰ ਮੇਰਾ ਪੱਕਾ ਅੰਦਾਜ਼ਾ ਹੈ ਕਿ ਉਹ ਯਕੀਨੀ ਤੌਰ 'ਤੇ ਮੰਨ ਬਣਾ ਚੁੱਕੇ ਹਨ ਕਿ ਮੈਨੂੰ ਹੁਣ ਨਹੀਂ ਖੇਡਣਾ ਚਾਹੀਦੈ। 


Ranjit

Content Editor

Related News