ਸਿੰਧੂ ਬੋਲੀ- ਵਿਦੇਸ਼ੀ ਕੋਚਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ ਸਾਬਕਾ ਭਾਰਤੀ ਖਿਡਾਰੀ

Tuesday, May 05, 2020 - 11:17 PM (IST)

ਸਿੰਧੂ ਬੋਲੀ- ਵਿਦੇਸ਼ੀ ਕੋਚਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ ਸਾਬਕਾ ਭਾਰਤੀ ਖਿਡਾਰੀ

ਨਵੀਂ ਦਿੱਲੀ— ਵਿਸ਼ਵ ਚੈਂਪੀਅਨ ਮਹਿਲਾ ਸ਼ਟਲਰ ਪੀਵੀ ਸਿੰਧੂ ਦਾ ਮੰਨਣਾ ਹੈ ਕਿ ਕੋਵਿਡ-19 ਤੋਂ ਬਾਅਦ ਦੇ ਹਾਲਾਤਾਂ 'ਚ ਵਿਦੇਸ਼ੀ ਕੋਚਾਂ ਦੀ ਸੇਵਾ ਲੈਣਾ ਮੁਸ਼ਕਿਲ ਹੋਵੇਗਾ ਤੇ ਅਜਿਹੇ 'ਚ ਸਾਬਕਾ ਭਾਰਤੀ ਖਿਡਾਰੀਆਂ ਦੇ ਕੋਲ ਇਸ ਸਥਾਨ ਨੂੰ ਭਰਨ ਦਾ ਵਧੀਆ ਮੌਕਾ ਹੋਵੇਗਾ। ਸਿੰਧੂ ਨੇ ਸੋਮਵਾਰ ਨੂੰ ਵੇਬਿਨਾਰ ਦੇ ਦੌਰਾਨ ਕਿਹਾ ਕਿ ਜੇਕਰ ਮਹਾਮਾਰੀ ਬਣੀ ਰਹਿੰਦੀ ਹੈ ਤਾਂ ਵਿਦੇਸ਼ਾਂ ਤੋਂ ਕੋਚ ਲਿਆਉਂਣ ਮੁਸ਼ਕਿਲ ਹੋ ਸਕਦਾ ਹੈ। ਸਾਡੇ ਦੇਸ਼ 'ਚ ਬਹੁਤ ਵਧੀਆ ਖਿਡਾਰੀ ਹਨ ਜੋ ਅੰਤਰਰਾਸ਼ਟਰੀ ਪੱਧਰ 'ਤੇ ਖੇਡੇ ਹਨ ਅਸੀਂ ਉਨ੍ਹਾਂ ਦਾ ਕੋਚ ਦੇ ਰੂਪ 'ਚ ਉਪਯੋਗ ਕਰ ਸਕਦੇ ਹਾਂ।


author

Gurdeep Singh

Content Editor

Related News