ਭਾਰਤ ਦੇ ਸਾਬਕਾ ਫੁੱਟਬਾਲਰ ਖਿਡਾਰੀ ਸ਼ਾਹਿਦ ਹਕੀਮ ਨੂੰ ਹੋਇਆ ਕੋਰੋਨਾ
Thursday, Jul 16, 2020 - 02:18 AM (IST)
ਨਵੀਂ ਦਿੱਲੀ- ਧਿਆਨਚੰਦ ਪੁਰਸਕਾਰ ਨਾਲ ਸਨਮਾਨਿਤ ਫੁੱਟਬਾਲਰ ਸ਼ਾਹਿਦ ਹਕੀਮ ਕੋਵਿਡ-19 ਜਾਂਚ 'ਚ ਪਾਜ਼ੇਟਿਵ ਆਏ ਹਨ ਤੇ ਇਸ ਸਮੇਂ ਹੈਦਰਾਬਾਦ 'ਚ ਇਲਾਜ ਚੱਲ ਰਿਹਾ ਹੈ। ਭਾਰਤ ਵਲੋਂ 1960 ਰੋਮ ਓਲੰਪਿਕ ਟੀਮ ਦਾ ਹਿੱਸਾ ਰਹੇ 81 ਸਾਲਾ ਹਕੀਮ ਨੇ ਬੁੱਧਵਾਰ ਨੂੰ ਇਸਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ- ਮੈਂ 6 ਦਿਨ ਪਹਿਲਾਂ ਕੋਵਿਡ-19 ਦੀ ਜਾਂਚ 'ਚ ਪਾਜ਼ੇਟਿਵ ਆਏ ਤੇ ਇਸ ਸਮੇਂ ਮੈਂ ਹੈਦਰਾਬਾਦ 'ਚ ਇਕ ਹੋਟਲ 'ਚ ਹਾਂ, ਜਿਸ ਨੂੰ ਸੂਬਾ ਸਰਕਾਰ ਨੇ ਵੱਖਰੇ ਕੇਂਦਰ 'ਚ ਤਬਦੀਲ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਦਿਨ ਤੋਂ ਮੈਂ ਆਪਣੀ ਸਿਹਤ 'ਚ ਥੋੜਾ ਸੁਧਾਰ ਦੇਖ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਕਿ ਜਲਦ ਹੀ ਜਾਂਚ ਰਿਪੋਰਟ ਨੈਗੇਟਿਵ ਆਉਣ ਤੇ ਕੁਝ ਦਿਨਾਂ 'ਚ ਘਰ ਵਾਪਸ ਚਲਾ ਜਵਾਂਗਾ। ਉਹ ਕਰਨਾਟਕ ਦੇ ਗੁਲਬਰਗ ਦੇ ਦੌਰੇ ਤੋਂ ਬਾਅਦ ਬੀਮਾਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਮੈਂ ਗੁਲਬਰਗ ਗਿਆ ਸੀ, ਜਿਸ ਤੋਂ ਬਾਅਦ ਮੈਨੂੰ ਬੁਖਾਰ ਹੋ ਗਿਆ ਤੇ ਮੈਂ ਬੁਖਾਰ ਦੀ ਦਵਾਈ ਲੈ ਰਿਹਾ ਸੀ। ਬਾਅਦ 'ਚ ਮੇਰੀ ਛਾਤੀ ਦੇ ਐਕਸ-ਰੇ ਕਰਵਾਏ ਗਏ ਤੇ ਮੈਨੂੰ ਦੱਸਿਆ ਗਿਆ ਕਿ ਮੈਨੂੰ ਨਮੂਨੀਆ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ, 'ਬਾਅਦ, 'ਚ ਕੋਵਿਡ-19 ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਇਸਦੀ ਰਿਪੋਰਟ ਪਾਜ਼ੇਟਿਵ ਆਈ। ਇਹ 6 ਦਿਨ ਪਹਿਲਾਂ ਹੀ ਹੋਇਆ। ਹਕੀਮ ਨੂੰ 2017 'ਚ 'ਲਾਈਫ ਟਾਈਮ ਅਚੀਵਮੈਂਟ' ਦੇ ਲਈ ਧਿਆਨਚੰਦ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਫੁੱਟਬਾਲ ਕਰੀਅਰ ਖਤਮ ਹੋਣ ਤੋਂ ਬਾਅਦ ਹਕੀਮ ਨੇ 1989 ਤੱਕ ਅੰਤਰਰਾਸ਼ਟਰੀ ਮੈਚਾਂ 'ਚ ਰੈਫਰਿੰਗ ਕੀਤੀ, ਜਿਸ 'ਚ 1988 ਏ. ਐੱਫ. ਸੀ. ਏਸ਼ੀਆ ਕੱਪ ਵੀ ਸ਼ਾਮਲ ਹੈ।