ਕ੍ਰਿਕਟ ਮਗਰੋਂ ਹੁਣ ਫ਼ਿਲਮਾਂ 'ਚ ਧੱਕ ਪਾਏਗਾ ਭਾਰਤ ਦਾ ਇਹ ਚੈਂਪੀਅਨ ਖਿਡਾਰੀ

Saturday, Jul 05, 2025 - 03:35 PM (IST)

ਕ੍ਰਿਕਟ ਮਗਰੋਂ ਹੁਣ ਫ਼ਿਲਮਾਂ 'ਚ ਧੱਕ ਪਾਏਗਾ ਭਾਰਤ ਦਾ ਇਹ ਚੈਂਪੀਅਨ ਖਿਡਾਰੀ

ਚੇਨਈ (ਏਜੰਸੀ) – ਭਾਰਤ ਦੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਹੁਣ ਤਮਿਲ ਫਿਲਮ ਇੰਡਸਟਰੀ ਵਿੱਚ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਹਨ। ਇਹ ਜਾਣਕਾਰੀ ਡ੍ਰੀਮ ਨਾਈਟ ਸਟੋਰੀਜ਼ (DKS) ਨਾਂਅ ਦੀ ਪ੍ਰੋਡਕਸ਼ਨ ਕੰਪਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ। ਵੀਡੀਓ ਵਿੱਚ ਰੈਨਾ ਨੂੰ ਇੱਕ ਕ੍ਰਿਕਟ ਸਟੇਡੀਅਮ ਵਿੱਚ ਦਾਖ਼ਲ ਹੁੰਦੇ ਹੋਏ ਦਿਖਾਇਆ ਗਿਆ, ਜਿੱਥੇ ਦਰਸ਼ਕ ਉਨ੍ਹਾਂ ਦੇ ਨਾਅਰੇ ਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ICU 'ਚ ਦਾਖ਼ਲ, ਨਹੀਂ ਮਿਲ ਰਿਹਾ ਕਿਡਨੀ ਡੋਨਰ

 

 
 
 
 
 
 
 
 
 
 
 
 
 
 
 
 

A post shared by Dream Knight Stories Private Limited (@dreamknightstories)

 

ਇਹ ਫਿਲਮ ਕ੍ਰਿਕਟ 'ਤੇ ਆਧਾਰਿਤ ਹੋਣ ਦੀ ਸੰਭਾਵਨਾ ਹੈ, ਜਿਸ ਦਾ ਨਿਰਦੇਸ਼ਨ ਲੋਗਨ ਕਰ ਰਹੇ ਹਨ ਅਤੇ ਇਸ ਦਾ ਨਿਰਮਾਣ ਡੀ.ਕੇ.ਐਸ. ਦੇ ਬੈਨਰ ਹੇਠ ਡੀ. ਸਰਵਣ ਕੁਮਾਰ ਕਰ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਨਿਰਮਾਤਾਵਾਂ ਨੇ ਲਿਖਿਆ, #DKSProductionNo1 ਲਈ ਚਿਨਾ ਥਾਲਾ (ਸੁਰੇਸ਼ ਰੈਨਾ) ਦਾ ਸਵਾਗਤ ਹੈ। ਦੱਸ ਦੇਈਏ ਕਿ ਰੈਨਾ ਨੰ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕ 'ਚਿਨਾ ਥਲਾ' ਵਜੋਂ ਜਾਣਦੇ ਹਨ।

ਇਹ ਵੀ ਪੜ੍ਹੋ: 77 ਸਾਲਾ ਮੁਮਤਾਜ਼ ਕਰਵਾਉਂਦੀ ਹੈ ਫੇਸ ਫਿਲਰਜ਼, ਕਿਹਾ- ਪਲਾਸਟਿਕ ਸਰਜਰੀ ਕਰਾਉਣੀ ਪਈ ਤਾਂ ਉਹ ਵੀ ਕਰਾਵਾਂਗੀ

PunjabKesari

ਚੇਨਈ ਸੂਪਰ ਕਿੰਗਜ਼ ਲਈ ਪਿੰਚ ਹਿਟਰ ਦੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਕ੍ਰਿਕਟਰ ਸ਼ਿਵਮ ਦੁਬੇ ਨੇ ਇਸ ਪ੍ਰੋਡਕਸ਼ਨ ਹਾਊਸ ਅਤੇ ਇਸਦੇ ਲੋਗੋ ਨੂੰ ਜਨਤਕ ਤੌਰ 'ਤੇ ਰਿਲੀਜ਼ ਕੀਤਾ। ਚੇਨਈ ਸੁਪਰ ਕਿੰਗਜ਼ ਫਰੈਂਚਾਇਜ਼ੀ ਵਿੱਚ ਆਪਣੇ ਬੇਮਿਸਾਲ ਪ੍ਰਦਰਸ਼ਨ ਦੇ ਕਾਰਨ ਰੈਨਾ ਚੇਨਈ ਵਿੱਚ ਸਭ ਤੋਂ ਪਸੰਦ ਕੀਤੇ ਜਾਣ ਵਾਲੇ ਲੋਕਾਂ ਵਿਚੋਂ ਇੱਕ ਹਨ।

ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਕੁਆਰੀ ਮਾਂ ਬਣੇਗੀ ਇਹ ਨਾਮੀ ਅਦਾਕਾਰਾ, IVF  ਰਾਹੀਂ ਜੁੜਵਾਂ ਬੱਚਿਆਂ ਨੂੰ ਦੇਵੇਗੀ ਜਨਮ

PunjabKesari

ਸੁਰੇਸ਼ ਰੈਨਾ – ਕ੍ਰਿਕਟ ਤੋਂ ਫਿਲਮ ਤੱਕ

  • 322 ਅੰਤਰਰਾਸ਼ਟਰੀ ਮੈਚਾਂ ਵਿੱਚ, ਰੈਨਾ ਨੇ 32.87 ਦੀ ਔਸਤ ਅਤੇ 92 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ 7,988 ਦੌੜਾਂ ਬਣਾਈਆਂ ਹਨ।
  • ਉਨ੍ਹਾਂ ਨੇ 291 ਪਾਰੀਆਂ ਵਿੱਚ 7 ਸੈਂਕੜੇ ਅਤੇ 48 ਅਰਧ ਸੈਂਕੜੇ ਲਗਾਏ, ਜਿਸ ਦਾ ਸਭ ਤੋਂ ਵਧੀਆ ਸਕੋਰ 120 ਹੈ।
  • 2011 ਵਿਸ਼ਵ ਕੱਪ ਅਤੇ 2013 ICC ਚੈਂਪੀਅਨਜ਼ ਟਰਾਫੀ ਦੇ ਜੇਤੂ ਟੀਮ ਦਾ ਹਿੱਸਾ ਰਹੇ।
  • ਆਈ.ਪੀ.ਐਲ. ਵਿਚ 205 ਮੈਚਾਂ ਵਿੱਚ 5,528 ਦੌੜਾਂ, 1 ਸੈਂਕੜਾ ਅਤੇ 39 ਅਰਧ ਸੈਂਕੜੇ ਮਾਰੇ।
  • ਉਹ ਮਿਸਟਰ ਆਈ.ਪੀ.ਐਲ. ਦੇ ਨਾਂਅ ਨਾਲ ਵੀ ਮਸ਼ਹੂਰ ਹਨ।
  • ਚੇਨਈ ਸੂਪਰ ਕਿੰਗਜ਼ ਨਾਲ 4 ਆਈ.ਪੀ.ਐੱਲ. ਖਿਤਾਬ ਜਿੱਤੇ।

ਇਹ ਵੀ ਪੜ੍ਹੋ: 'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa

ਹੁਣ ਜਦਕਿ ਰੈਨਾ ਸਿਲਵਰ ਸਕਰੀਨ ਵੱਲ ਵਧ ਰਹੇ ਹਨ, ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅਭਿਨੇ ਦੀ ਦੁਨੀਆ ਵਿੱਚ ਵੀ ਕ੍ਰਿਕਟ ਵਾਂਗ ਹੀ ਧਮਾਲ ਮਚਾਉਣਗੇ। ਚਿਨਾ ਥਾਲਾ ਫੈਨਜ਼ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਉਹ ਹੁਣ ਆਪਣੇ ਹੀਰੋ ਨੂੰ ਸਿਨੇਮਾ ਪਰਦੇ 'ਤੇ ਵੀ ਦੇਖ ਸਕਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News