ਸਾਬਕਾ ਭਾਰਤੀ ਗੇਂਦਬਾਜ਼ ਸਲੀਲ ਅੰਕੋਲਾ ਬਣੇ ਮੁੰਬਈ ਦੇ ਗੇਂਦਬਾਜ਼ੀ ਕੋਚ

Wednesday, Dec 16, 2020 - 09:57 PM (IST)

ਸਾਬਕਾ ਭਾਰਤੀ ਗੇਂਦਬਾਜ਼ ਸਲੀਲ ਅੰਕੋਲਾ ਬਣੇ ਮੁੰਬਈ ਦੇ ਗੇਂਦਬਾਜ਼ੀ ਕੋਚ

ਮੁੰਬਈ- ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਸਲੀਲ ਅੰਕੋਲਾ ਨੂੰ ਬੁੱਧਵਾਰ ਆਗਾਮੀ ਘਰੇਲੂ ਸੈਸ਼ਨ ਲਈ ਮੁੰਬਈ ਦਾ ਨਵਾਂ ਮੁਖ ਚੋਣਕਾਰ ਚੁਣਿਆ ਗਿਆ। ਘਰੇਲੂ ਸੈਸ਼ਨ ਅਗਲੇ ਮਹੀਨੇ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਨਾਲ ਸ਼ੁਰੂ ਹੋਵੇਗਾ। ਚੋਣ ਕਮੇਟੀ ਦੇ ਹੋਰ ਮੈਂਬਰ ਸੰਜੇ ਪਾਟਿਲ, ਰਵਿੰਦਰ ਠਾਕੇਰ, ਜੁਲਿਫਕਾਰ ਪਾਰਕ ਤੇ ਰਵੀ ਕੁਲਕਰਣੀ ਹਨ।
ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਨੇ ਕਿਹਾ ਕਿ ਐੱਮ. ਸੀ. ਏ. ਦੀ ਕ੍ਰਿਕਟ ਸੁਧਾਰ ਕਮੇਟੀ ਨੇ 2020-21 ਸੈਸ਼ਨ (31 ਮਾਰਚ 2021 ਨੂੰ ਖਤਮ ਹੋਣ ਵਾਲਾ ਸੈਸ਼ਨ) ਦੇ ਲਈ ਸੀਨੀਅਰ ਚੋਣ ਕਮੇਟੀ ਲਈ ਸਲੀਲ ਅੰਕੋਲਾ (ਚੇਅਰਮੈਨ), ਸੰਜੇ ਪਾਟਿਲ, ਰਵਿੰਦਰ ਠਾਕੇਰ, ਜੁਲਿਫਕਾਰ ਪਾਰਕਰ ਤੇ ਰਵੀ ਕੁਲਕਰਣੀ ਦੀਆਂ ਨਿਯੁਕਤੀਆਂ ਕੀਤੀਆਂ ਹਨ। ਕ੍ਰਿਕਟ ਸੁਧਾਰ ਕਮੇਟੀ ’ਚ ਲਾਲਚੰਦ ਰਾਜਪੂਤ (ਚੇਅਰਮੈਨ), ਰਾਜੀਵ ਕੁਲਕਰਣੀ ਤੇ ਸਮੀਰ ਦਿਘੇ ਸ਼ਾਮਲ ਹਨ। ਐੱਮ. ਸੀ. ਏ. ਨੇ ਕਿਹਾ ਕਿ ਜਲਦ ਹੀ ਸੀਨੀਅਰ ਪੁਰਸ਼ ਟੀਮ ਦੇ ਮੁਖ ਕੋਚ ਦਾ ਐਲਾਨ ਕੀਤਾ ਜਾਵੇਗਾ।
ਅੰਕੋਲਾ (52 ਸਾਲਾ) ਨੇ ਭਾਰਤ ਲਈ ਇਕਲੌਤੇ ਟੈਸਟ ਮੈਚ ’ਚ 2 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ 20 ਵਨ ਡੇ ਵੀ ਖੇਡੇ ਹਨ, ਜਿਸ ’ਚ 13 ਵਿਕਟਾਂ ਹਾਸਲ ਕੀਤੀਆਂ ਹਨ। ਘਰੇਲੂ ਕ੍ਰਿਕਟ ’ਚ ਅੰਕੋਲਾ ਨੇ 54 ਮੈਚ ਖੇਡੇ ਤੇ 181 ਵਿਕਟਾਂ ਹਾਸਲ ਕੀਤੀਆਂ, ਜਿਸ ’ਚ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 47 ਦੌੜਾਂ ’ਤੇ 6 ਵਿਕਟਾਂ ਰਿਹਾ ਸੀ। 

ਨੋਟ- ਸਾਬਕਾ ਭਾਰਤੀ ਗੇਂਦਬਾਜ਼ ਸਲੀਲ ਅੰਕੋਲਾ ਬਣੇ ਮੁੰਬਈ ਦੇ ਗੇਂਦਬਾਜ਼ੀ ਕੋਚ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News