ਜਲੰਧਰ ਦੇ ਸੰਸਾਰਪੁਰ ਦੇ ਵਸਨੀਕ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਖੁੱਲਰ ਦਾ ਦਿਹਾਂਤ

Monday, Mar 02, 2020 - 02:02 PM (IST)

ਜਲੰਧਰ ਦੇ ਸੰਸਾਰਪੁਰ ਦੇ ਵਸਨੀਕ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਖੁੱਲਰ ਦਾ ਦਿਹਾਂਤ

 ਜਲੰਧਰ— (ਸੁਨੀਲ ਮਹਾਜਨ)— ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਖੁੱਲਰ ਦਾ 77 ਸਾਲਾਂ ਦੀ ਉਮਰ ’ਚ ਜਲੰਧਰ ਦੇ ਪਿੰਡ ਸੰਸਾਰਪੁਰ ਚ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ।। ਹਾਕੀ ਇੰਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬਲਬੀਰ 77 ਵਰਿ੍ਹਆਂ ਦੇ ਸਨ ਅਤੇ 1968 ’ਚ ਓਲੰਪਿਕ ’ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਗੋਡੇ ਦੀ ਸਮੱਸਿਆ ਕਾਰਨ ਬਲਬੀਰ ਸਿੰਘ ਨੇ 1970 ਦੇ ਦਹਾਕੇ ਤੋਂ ਟੂਰਨਾਮੈਂਟਾਂ ’ਚ ਖੇਡਣ ਤੋਂ ਸੰਨਿਆਸ ਲੈ ਲਿਆ ਸੀ

ਹਾਕੀ ਇੰਡੀਆ ਨੇ ਟਵੀਟ ਕੀਤਾ, ‘‘ਸਾਨੂੰ ਆਪਣੇ ਸਾਬਕਾ ਹਾਕੀ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਟੀਮ ਦੇ ਮੈਂਬਰ ਰਹੇ ਬਲਬੀਰ ਸਿੰਘ ਖੁੱਲਰ ਦੀ ਮੌਤ ਦਾ ਦੁੱਖ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਇਸ ਦੁੱਖ ਦੇ ਸਮੇਂ ’ਚ ਹਾਕੀ ਇੰਡੀਆ ਵੱਲੋਂ ਸਾਡੀਆਂ ਦੁਆਵਾਂ ਬਲਬੀਰ ਸਿੰਘ ਖੁੱਲਰ ਅਤੇ ਉਨ੍ਹਾਂ ਦੇ ਮਿੱਤਰਾਂ ਦੇ ਨਾਲ ਹੈ।’’ 

ਪੰਜਾਬ ਦੇ ਜਲੰਧਰ ਜ਼ਿਲੇ ਦੇ ਸੰਸਾਰਪੁਰ ’ਚ ਜਨਮੇ ਬਲਬੀਰ ਨੇ 1963 ’ਚ ਫਰਾਂਸ ਦੇ ਲਿਓਨ ’ਚ ਭਾਰਤ ਵੱਲੋਂ ਡੈਬਿਊ ਕੀਤਾ। ਉਨ੍ਹਾਂ ਨੇ ਭਾਰਤੀ ਟੀਮ ’ਚ ਇਨਸਾਈਡ ਫਾਰਵਰਡ ਦੇ ਰੂਪ ’ਚ ਸਨਮਾਨ ਹਾਸਲ ਕੀਤਾ ਅਤੇ ਬੈਲਜੀਅਮ, ਇੰਗਲੈਂਡ, ਨੀਦਰਲੈਂਡ ਅਤੇ ਪੱਛਮੀ ਜਰਮਨੀ ਜਿਹੇ ਦੇਸ਼ਾਂ ਦਾ ਦੌਰਾ ਕੀਤਾ। ਬਲਬੀਰ 1966 ’ਚ ਬੈਂਕਾਕ ਏਸ਼ੀਆਈ ਖੇਡਾਂ ’ਚ ਸੋਨ ਅਤੇ 1968 ’ਚ ਮੈਕਸਿਕੋ ’ਚ ਹੋਏ ਓਲੰਪਿਕ ’ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ।


author

Tarsem Singh

Content Editor

Related News