ਬੰਗਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਗੋਪਾਲ ਬੋਸ ਦਾ ਦਿਹਾਂਤ

Sunday, Aug 26, 2018 - 04:04 PM (IST)

ਬੰਗਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਗੋਪਾਲ ਬੋਸ ਦਾ ਦਿਹਾਂਤ

ਨਵੀਂ ਦਿੱਲੀ : ਬੰਗਾਲ ਕ੍ਰਿਕਟ ਟੀਮ ਦੇ ਕਪਤਾਨ ਗੋਪਾਲ ਬੋਸ ਦਾ ਅੱਜ ਬਰਮਿੰਘਮ ਦੇ ਕਿ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਹ 71 ਸਾਲ ਦੇ ਸੀ ਅਤੇ ਉਸ ਦੇ ਪਰਿਵਾਰ 'ਚ ਪਤਨੀ ਅਤੇ ਇਕ ਬੇਟਾ ਹੈ। ਸਲਾਮੀ ਬੱਲੇਬਾਜ਼ ਬੋਸ ਨੇ 78 ਫਰਸਟ ਕਲਾਸ ਮੈਚਾਂ 'ਚ 3757 ਦੌੜਾਂ ਬਣਾਈਆਂ ਜਿਸ 'ਚ 8 ਸੈਂਕੜੇ ਅਤੇ 17 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਇਕ ਸਪਿਨਰ ਦੇ ਤੌਰ 'ਤੇ 72 ਵਿਕਟਾਂ ਹਾਸਲ ਕੀਤੀਆਂ। ਉਹ ਬੰਗਾਲ ਦੇ ਪਹਿਲੇ ਕ੍ਰਿਕਟਰ ਸੀ ਜਿਨ੍ਹਾਂ ਨੇ 1974 'ਚ ਇੰਗਲੈਂਡ ਖਿਲਾਫ ਵਨਡੇ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉੱਥੇ ਹੀ ਇਹ ਭਾਰਤ ਦਾ ਕੌਮਾਂਤਰੀ ਪੱਧਰ 'ਤੇ ਦੂਜਾ ਮੈਚ ਸੀ। ਉਨ੍ਹਾਂ ਨੇ ਇਕਲੌਤਾ ਕੌਮਾਂਤਰੀ ਮੈਚ ਖੇਡਿਆ ਸੀ। ਉਹ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਅੰਡਰ-19 ਟੀਮ ਦੇ ਮੈਨੇਜਰ ਵੀ ਸੀ ਜਿਸ ਨੇ 2008 'ਚ ਕੁਆਲਾਲੰਪੁਰ 'ਚ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ।


Related News