ਸਾਬਕਾ ਚੈਂਪੀਅਨ ਮਰੇ US OPEN ਦੇ ਪਹਿਲੇ ਦੌਰ ''ਚ ਬਾਹਰ, ਓਸਾਕਾ ਦੀ ਆਸਾਨ ਜਿੱਤ
Wednesday, Sep 01, 2021 - 03:14 AM (IST)
ਨਿਊਯਾਰਕ- ਵਿਸ਼ਵ ਦਾ ਸਾਬਕਾ ਨੰਬਰ ਇਕ ਖਿਡਾਰੀ ਤੇ ਇੱਥੇ 2012 ਦਾ ਚੈਂਪੀਅਨ ਐਂਡੀ ਮਰੇ ਦੋ ਵਾਰ ਬੜ੍ਹਤ ਹਾਸਲ ਕਰਨ ਦੇ ਬਾਵਜੂਦ ਤੀਜਾ ਦਰਜਾ ਪ੍ਰਾਪਤ ਸਟੇਫਾਨੋਸ ਸਿਤਸਿਪਾਸ ਹੱਥੋਂ ਹਾਰ ਕੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ ਪਰ ਮਹਿਲਾ ਵਰਗ ਵਿਚ ਨਾਓਮੀ ਓਸਾਕਾ ਨੇ ਆਸਾਨ ਜਿੱਤ ਹਾਸਲ ਕੀਤੀ। ਮਰੇ ਆਪਣੇ ਚੁਲ੍ਹੇ ਦੇ ਭਾਰ ਹੇਠਾਂ ਵੀ ਡਿੱਗਿਆ ਤੇ ਪਸੀਨੇ ਨਾਲ ਭਿੱਜੇ ਬੂਟਾਂ ਕਾਰਨ ਉਹ ਸੰਤੁਲਨ ਵੀ ਨਹੀਂ ਬਣਾ ਪਾ ਰਿਹਾ ਸੀ। ਇਸ ਦੇ ਬਾਵਜੂਦ ਉਸ ਨੇ ਸ਼ਾਨਦਾਰ ਜਜ਼ਬਾ ਦਿਖਾਇਆ ਪਰ ਇਹ ਤੇਜ਼ ਗਰਮੀ ਤੇ ਹੁੰਮਸ ਵਿਚਾਲੇ ਆਰਥਰ ਐੱਸ. ਸਟੇਡੀਅਮ ਵਿਚ ਪੰਜ ਘੰਟੇ ਤੱਕ ਚੱਲੇ ਮੈਚ ਨੂੰ ਜਿੱਤਣ ਲਈ ਲੋੜੀਂਦਾ ਨਹੀਂ ਸੀ।
ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ
ਕੋਰੋਨਾ ਵਾਇਰਸ ਦੇ ਕਾਰਨ 2019 ਤੋਂ ਬਾਅਦ ਪਹਿਲੀ ਵਾਰ ਸਟੇਡੀਅਮ ਵਿਚ ਪਹੁੰਚੇ ਦਰਸ਼ਕਾਂ ਨੇ ਵੀ 34 ਸਾਲਾ ਮਰੇ ਦਾ ਹੌਸਲਾ ਵਧਾਇਆ ਪਰ ਯੂਨਾਨ ਦੇ ਸਿਤਸਿਪਾਸ ਨੇ ਆਖਿਰ ਵਿਚ ਇਹ ਮੁਕਾਬਲਾ 2-6, 7-6 (7), 3-6, 6-3, 6-4 ਨਾਲ ਜਿੱਤ ਲਿਆ। ਉੱਥੇ ਹੀ ਮਾਨਸਿਕ ਕਾਰਨਾਂ ਤੋਂ ਫ੍ਰੈਂਚ ਓਪਨ ਵਿਚੋਂ ਹਟਣ ਵਾਲੀ ਦੋ ਵਾਰ ਦੀ ਯੂ. ਐੱਸ. ਓਪਨ ਚੈਂਪੀਅਨ ਓਸਾਕਾ ਨੇ ਚੈੱਕ ਗਣਰਾਜ ਦੀ ਮੈਰੀ ਬੋਜੂਕੋਵਾ ਨੂੰ 6-4, 6-1 ਨਾਲ ਹਰਾ ਕੇ ਹਾਂ-ਪੱਖੀ ਸ਼ੁਰੂਆਤ ਕੀਤੀ। ਇਹ ਫ੍ਰੈਂਚ ਓਪਨ ਤੋਂ ਹਟਣ ਤੋਂ ਬਾਅਦ ਉਸਦਾ ਪਹਿਲਾ ਗ੍ਰੈਂਡ ਸਲੈਮ ਹੈ।
ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।