ਸਾਬਕਾ ਆਸਟਰੇਲੀਆ ਟੈਨਿਸ ਸਟਾਰ ਪੀਟਰ ਮੈਕਨਾਮਾਰਾ ਦਾ ਹੋਇਆ ਦਿਹਾਂਤ
Wednesday, Jul 24, 2019 - 01:49 AM (IST)

ਸਿਡਨੀ— ਆਸਟਰੇਲੀਆ ਦੇ ਸਾਬਕਾ ਡੇਵਿਸ ਕੱਪ ਟੈਨਿਸ ਸਟਾਰ ਤੇ ਵਿੰਬਲਡਨ ਡਬਲਜ਼ ਚੈਂਪੀਅਨ ਪੀਟਰ ਮੈਕਨਾਮਾਰਾ ਦਾ 64 ਸਾਲਾ ਦੀ ਉਮਰ 'ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਮੈਕਨਾਮਾਰਾ ਲੰਮੇ ਸਮੇਂ ਤੋਂ ਕੈਂਸਰ ਨਾਲ ਲੜ ਰਹੇ ਸਨ।
ਟੈਨਿਸ ਆਸਟਰੇਲੀਆ ਨੇ ਕਿਹਾ ਕਿ ਅਸੀਂ ਪੀਟਰ ਮੈਕਨਾਮਾਰਾ ਦੇ ਦਿਹਾਂਤ ਦੀ ਖਬਰ ਤੋਂ ਦੁਖੀ ਹਾਂ। ਸਾਡੇ ਟੈਨਿਸ ਪਰਿਵਾਰ ਦੇ ਉਹ ਬਹੁਤ ਸਨਮਾਨਿਤ ਤੇ ਪਿਆਰੇ ਮੈਂਬਰ ਸਨ। ਮੈਕਨਾਮਾਰਾ ਸਿੰਗਲ 'ਚ ਪੰਜ ਖਿਤਾਬ ਜਿੱਤ ਕੇ 7ਵੀਂ ਰੈਂਕਿੰਗ ਤਕ ਪਹੁੰਚੇ ਪਰ ਡਬਲਜ਼ 'ਚ ਪਾਲ ਮੈਕਨਾਮੀ ਦੇ ਨਾਲ ਉਸਦੀ ਜੋੜੀ ਬਹੁਤ ਚਰਚਿਤ ਰਹੀ।