ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਅਲਜ਼ੀਰਾ ਨੂੰ 3-1 ਨਾਲ ਹਰਾਇਆ

Wednesday, Aug 01, 2018 - 08:37 AM (IST)

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਅਲਜ਼ੀਰਾ ਨੂੰ 3-1 ਨਾਲ ਹਰਾਇਆ

ਨਵੀਂ ਦਿੱਲੀ— ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸਪੇਨ 'ਚ ਕੋਟਿਫ ਕੱਪ ਟੂਰਨਾਮੈਂਟ ਦੇ ਲਈ ਆਪਣੀ ਮਜ਼ਬੂਤ ਤਿਆਰੀਆਂ ਦਾ ਸੰਕੇਤ ਦਿੰਦੇ ਹੋਏ ਕਲੱਬ ਟੀਮ ਅਲਜ਼ੀਰਾ ਨੂੰ ਦੋਸਤਾਨਾ ਮੈਚ 'ਚ 3-1 ਨਾਲ ਹਰਾ ਦਿੱਤਾ। 

ਭਾਰਤੀ ਟੀਮ ਦੀ ਸ਼ਾਨਦਾਰ ਜਿੱਤ 'ਚ ਬਾਲਾ ਦੇਵੀ ਨੇ 20ਵੇਂ, ਡਾਂਗਮੇਈ ਗ੍ਰੇਸ ਨੇ 51ਵੇਂ ਅਤੇ 2017 ਦੀ ਏ.ਆਈ.ਐੱਫ.ਐੱਫ. ਪਲੇਅਰ ਆਫ ਦਿ ਈਅਰ ਕਮਲਾ ਦੇਵੀ ਨੇ ਅੰਤਿਮ ਪਲਾਂ 'ਚ ਗੋਲ ਦਾਗੇ। ਅਲਜ਼ੀਰਾ ਦਾ ਇਕਮਾਤਰ ਗੋਲ 60ਵੇਂ ਮਿੰਟ 'ਚ ਹੋਇਆ। ਇਕ ਅਗਸਤ ਤੋਂ ਹੋਣ ਵਾਲੇ ਕੋਟਿਫ ਕੱਪ 'ਚ ਭਾਰਤੀ ਟੀਮ ਦਾ ਮੁਕਾਬਲਾ ਮੋਰੱਕੋ ਦੀ ਰਾਸ਼ਟਰੀ ਟੀਮ, ਮੈਡ੍ਰਿਡ ਸੀ.ਐੱਫ., ਲੇਵਾਂਤੇ ਯੂਡੀ ਅਤੇ ਫੰਡੇਸੀਅਨ ਐਲਬੇਸੇਟ ਨਾਲ ਹੋਵੇਗਾ।


Related News