ਕੋਰੋਨਾ ਵਾਇਰਸ ਦੇ ਗੜ੍ਹ ਵੁਹਾਨ 'ਚ ਫਿਰ ਪਰਤਿਆ ਫੁੱਟਬਾਲ
Tuesday, May 26, 2020 - 03:11 PM (IST)
ਵੁਹਾਨ : ਕੋਰੋਨਾ ਵਾਇਰਸ ਦੇ ਗੜ੍ਹ ਰਹੇ ਚੀਨ ਦੇ ਸ਼ਹਿਰ ਵੁਹਾਨ ਵਿਚ ਹੁਣ ਜਨਤਕ ਜੀਵਨ ਆਮ ਹੁੰਦਾ ਜਾ ਰਿਹਾ ਹੈ ਅਤੇ ਲੱਗਭਗ 3 ਮਹੀਨੇ ਤਕ ਘਰਾਂ ਵਿਚ ਕੈਦ ਰਹਿਣ ਵਾਲੇ ਫੁੱਟਬਾਲਰ ਵੀ ਮੈਦਾਨ 'ਤੇ ਪਰਤਣ ਲੱਗੇ ਹਨ। ਵੁਹਾਨ ਦੀ ਆਬਾਦੀ ਇਕ ਕਰੋੜ 10 ਲੱਖ ਹੈ ਅਤੇ ਇਹ ਲੱਗਭਗ 3 ਮਹੀਨੇ ਤਕ ਲਾਕਡਾਊਨ ਰਹੀ ਜੋ ਅਪ੍ਰੈਲ ਵਿਚ ਜਾ ਕੇ ਖਤਮ ਹੋਇਆ। ਇਸ ਤੋਂ ਬਾਅਦ ਹੁਣ ਐਮੇਚਿਓਰ ਫੁੱਟਬਾਲਰਾਂ ਨੇ ਵੀ ਆਪਣੀ ਖੇਡ ਗਤਿਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਐਮੋਚਿਓਰ ਫੁੱਟਬਾਲਰ ਵਾਂਗ ਜੀਜੁਨ ਨੇ ਕਿਹਾ, ''ਅਸੀਂ ਇਕ ਦੂਜੇ ਨੂੰ ਗੇਂਦ ਦਿੰਦੇ ਸੀ। ਕਈ ਵਾਰ ਗੈਰਾਜ ਵਿਚ ਜਾ ਕੇ ਕਸਰਤ ਕਰ ਲੈਂਦੇ ਸੀ।''
ਘੱਟ ਰੌਸ਼ਨੀ ਵਿਚ ਫੁੱਟਬਾਲ ਦਾ ਅਭਿਆਸ ਕਰਨ ਵਾਲੇ ਇਕ ਹੋਰ ਖਿਡਾਰੀ ਨੇ ਕਿਹਾ ਕਿ ਦੋਸਤਾਂ ਅਤੇ ਟੀਮ ਦੇ ਸਾਥੀਆਂ ਨਾਲ ਫਿਰ ਫੁੱਟਬਾਲ ਖੇਡਣਾ ਚੰਗਾ ਅਹਿਸਾਸ ਹੈ। ਉਸ ਨੇ ਮਾਸਕ ਲਗਾਏ ਬਿਨਾ ਅਜਿਹਾ ਕੀਤਾ ਹਾਲਾਂਕਿ ਕੁਝ ਖਿਡਾਰੀ ਅਜਿਹੇ ਸਨ ਜਿਨ੍ਹਾਂ ਦੀ ਗਰਦਨ 'ਤੇ ਮਾਸਕ ਲਟਕ ਰਿਹਾ ਸੀ। ਵੇਨ ਨਾਂ ਦੇ ਇਕ ਖਿਡਾਰੀ ਨੇ ਕਿਹਾ, ''ਲਾਕਡਾਊਨ ਤੋਂ ਪਹਿਲਾਂ ਸਾਰੇ ਬੇਹੱਦ ਪ੍ਰੇਸ਼ਾਨ ਸਨ। ਲਾਕਡਾਊਨ ਹਟਣ ਤੋਂ ਬਾਅਦ ਅਸੀਂ ਹਫਤੇ ਵਿਚ ਇਕ ਵਾਰ ਅਭਿਆਸ ਸ਼ੁਰੂ ਕਰ ਦਿੱਤਾ ਹੈ। ਉਹ ਟੋਕੀਏ ਓਲੰਪਿਕ ਦੇ ਲਈ ਟੀਮ ਵਿਚ ਜਗ੍ਹਾ ਬਣਾਉਣ ਦੇ ਮਜ਼ਬੂਤ ਦਾਅਵੇਦਾਰ ਹਨ। ਚੀਨੀ ਸੁਪਰ ਸਟਾਰ ਲੀਗ ਦੀ ਟੀਮ ਵੁਹਾਨ ਜਾਲ ਅਤੇ ਤੀਜੇ ਪੱਧਰ ਦੀ ਟੀਮ ਵੁਹਾਨ ਥ੍ਰੀਅ ਟਾਊਨਸ ਦੋਵੇਂ ਸ਼ਹਿਰ ਵਿਚ ਪਰਤ ਆਈਆਂ ਹਨ। ਮਹਾਮਾਰੀ ਫੈਲਣ ਕਾਰਨ ਉਨ੍ਹਾਂ ਨੂੰ ਦੂਜੇ ਸਥਾਨ 'ਤੇ ਜਾ ਕੇ ਅਭਿਆਸ ਕਰਨਾ ਪੈਂਦਾ ਸੀ। ਚੀਨੀ ਸੁਪਰ ਲੀਗ ਦਾ ਸੈਸ਼ਨ 22 ਫਰਵਰੀ ਤੋਂ ਸ਼ੁਰੂ ਹੋਣਾ ਸੀ ਪਰ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।