ਬੱਲੇਬਾਜ਼ੀ ''ਚ ਫਲਾਪ ਪਰ ਇਸ ਕੰਮ ''ਚ ਹੀਰੋ ਬਣੇ ਕੇ.ਐੱਲ.ਰਾਹੁਲ

Saturday, Sep 01, 2018 - 06:28 PM (IST)

ਬੱਲੇਬਾਜ਼ੀ ''ਚ ਫਲਾਪ ਪਰ ਇਸ ਕੰਮ ''ਚ ਹੀਰੋ ਬਣੇ ਕੇ.ਐੱਲ.ਰਾਹੁਲ

ਜਲੰਧਰ— ਭਾਰਤ ਅਤੇ ਇੰਗਲੈਂਡ ਵਿਚਾਲੇ ਚਲ ਰਹੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੌਰਾਨ ਇਸ ਤਰ੍ਹਾਂ ਦੇ ਕਈ ਨਵੇਂ ਚਿਹਰਿਆਂ 'ਤੇ ਨਜ਼ਰ ਸੀ ਜਿਸ ਨੂੰ ਭਾਰਤੀ ਕ੍ਰਿਕਟ ਟੀਮ 'ਚ ਭਵਿੱਖ ਦਾ ਸਿਤਾਰਾ ਦੇਖਿਆ ਜਾ ਰਿਹਾ ਹੈ। ਇਸ ਸੂਚੀ 'ਚ ਇਕ ਨਾਂ ਕੇ.ਐੱਲ.ਰਾਹੁਲ ਦਾ ਵੀ ਹੈ। ਟੀ-20 ਹੋਵੇ ਜਾ ਵਨਡੇ ਕ੍ਰਿਕਟ ਧਮਾਕੇਦਾਰ ਪਾਰੀਆਂ ਖੇਡਣ ਦੇ ਆਦੀ ਹੋ ਚੁੱਕੇ ਕੇ.ਐੱਲ.ਰਾਹੁਲ ਨੂੰ ਇੰਗਲੈਂਡ ਦੌਰੇ 'ਤੇ ਵਿਸ਼ਵਾਸ ਦੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਸੀ। ਪਰ ਰਾਹੁਲ ਮੌਜੂਦਾ ਦੌਰੇ 'ਤੇ ਹੁਣ ਤੱਕ ਖੁਦ ਨੂੰ ਸਥਾਪਿਤ ਬੱਲੇਬਾਜ਼ ਦੀ ਤਰ੍ਹਾਂ ਪੇਸ਼ ਕਰਨ 'ਚ ਫੇਲ ਹੁੰਦੇ ਹੋਏ ਦਿਖਾਈ ਦੇ ਰਹੇ ਹਨ।
ਮੌਜੂਦਾ ਸੀਰੀਜ਼ 'ਚ ਫੜ੍ਹ ਚੁੱਕੇ ਹਨ 11 ਕੈਚ

PunjabKesari
ਭਾਵੇ ਹੀ ਰਾਹੁਲ ਬੱਲੇ ਨਾਲ ਕਮਾਲ ਨਾ ਦਿਖਾ ਸਕੇ ਪਰ ਪਰ ਕੈਚ ਫੜਨ 'ਚ ਉਹ ਇਸ ਤਰ੍ਹਾਂ ਦੇ ਰਿਕਾਰਡ ਸਾਹਮਣੇ ਖੜ੍ਹੇ ਹਨ ਜਿਸ ਦੇ ਨੇੜੇ ਕੋਈ ਹੀ ਭਾਰਤੀ ਖਿਡਾਰੀ ਹੈ। ਦਰਅਸਲ ਕਿਸੇ ਵੀ ਸੀਰੀਜ਼ ਦੌਰਾਨ ਭਾਰਤੀ ਫਿਲਡਰ ਵਲੋਂ ਸਭ ਤੋਂ ਜ਼ਿਆਦਾ ਕੈਚ (13) ਰਾਹੁਲ ਦਾ੍ਰਵਿੜ ਨੇ ਕੀਤੀਆਂ ਹਨ। 2004 'ਚ ਭਾਰਤ ਜਦੋਂ ਆਸਟਰੇਲੀਆ ਦੌਰੇ 'ਤੇ ਸੀ ਤਾਂ ਰਾਹੁਲ ਨੇ ਇਹ ਕਾਰਨਾਮਾ ਕਰ ਦਿਖਾਇਆ ਸੀ। ਇਸ ਤੋਂ ਪਹਿਲਾਂ 1972-73 'ਚ ਈ ਸੋਲਕਰ ਨੇ ਇੰਗਲੈਂਡ ਖਿਲਾਫ ਸੀਰੀਜ਼ 'ਚ 12 ਕੈਚਾਂ ਕੀਤੀਆਂ ਸਨ ਅਤੇ ਹੁਣ ਕੇ.ਐੱਲ. ਰਾਹੁਲ ਮੌਜੂਦਾ ਸੀਰੀਜ਼ 'ਚ ਹੁਣ ਤੱਕ 11 ਕੈਚਾਂ ਕਰ ਚੁੱਕੇ ਹਨ। ਚੌਥਾ ਟੈਸਟ ਜਾਰੀ ਹੈ। ਇਸ ਦੌਰਾਨ ਕੇ.ਐੱਲ. ਰਾਹੁਲ ਦੇ ਕੋਲ ਦ੍ਰਾਵਿੜ ਦਾ ਇਹ ਰਿਕਾਰਡ ਤੋੜਨ ਦਾ ਮੌਕਾ ਰਹੇਗਾ।

PunjabKesari
ਰਾਹੁਲ ਨੇ ਆਪਣਾ ਡੈਬਿਊ ਇਸ ਸੀਰੀਜ਼ 'ਚ ਇੰਗਲੈਂਡ ਖਿਲਾਫ ਟੈਸਟ ਤੋਂ ਕੀਤਾ ਸੀ। ਆਪਣੇ ਪਹਿਲੇ ਹੀ ਟੈਸਟ 'ਚ ਹਾਲਾਂਕਿ ਰਾਹੁਲ ਜੋਸ਼ 'ਚ ਜਰੂਰ ਨਜ਼ਰ ਆਏ ਪਰ ਉਹ ਇਕ ਵੱਡਾ ਸਕੋਰ ਬਣਾਉਣ 'ਚ ਨਾਕਾਮ ਰਹੇ। ਬਰਮਿੰਘਮ 'ਚ ਖੇਡੇ ਗਏ ਪਹਿਲੇ ਟੈਸਟ 'ਚ ਉਹ ਸਿਰਫ 4 ਅਤੇ 13 ਦਾ ਸਕੋਰ ਹੀ ਬਣਾ ਸਕੇ। ਇਸ ਤੋਂ ਬਾਅਦ ਲਾਡ੍ਰਸ ਟੈਸਟ 'ਚ ਉਹ ਸਿਰਫ 8 ਅਤੇ 10 ਦੌੜਾਂ ਹੀ ਬਣਾ ਸਕੇ। ਫਿਰ ਬਰਮਿੰਘਮ 'ਚ ਖੇਡੇ ਗਏ ਤੀਜੇ ਟੈਸਟ ਦੌਰਾਨ ਉਹ 23 ਅੇਤ 36 ਦਾ ਸਕੋਰ ਤਾਂ ਬਣਾ ਸਕੇ ਪਰ ਇਸ ਨੂੰ ਵੱਡੇ ਸਕੋਰ 'ਚ ਬਦਲ ਨਹੀਂ ਸਕੇ।


Related News