ਫਿੱਟ ਹੋਏ ਬੁਮਰਾਹ ਨੇ ਕੀਤਾ ਨੈੱਟ ''ਚ ਅਭਿਆਸ

Friday, Jan 03, 2020 - 09:48 PM (IST)

ਫਿੱਟ ਹੋਏ ਬੁਮਰਾਹ ਨੇ ਕੀਤਾ ਨੈੱਟ ''ਚ ਅਭਿਆਸ

ਗੁਹਾਟੀ— ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਨੈੱਟ ਅਭਿਆਸ ਸੈਸ਼ਨ 'ਚ ਗੇਂਦਬਾਜ਼ੀ ਕੀਤੀ। ਰਵੀ ਸਾਸ਼ਤਰੀ ਦੀ ਅਗਵਾਈ ਵਾਲੀ ਟੀਮ ਦੇ ਸਹਿਯੋਗੀ ਸਟਾਫ ਦੀ ਨਿਗਰਾਨੀ 'ਚ ਬੁਮਰਾਹ ਨੇ ਗੇਂਦਬਾਜ਼ੀ ਅਭਿਆਸ ਕੀਤਾ। ਸ਼੍ਰੀਲੰਕਾਈ ਟੀਮ ਨੇ ਦਿਨ 'ਚ ਆਰਾਮ ਕਰਨ ਦਾ ਫੈਸਲਾ ਕੀਤਾ। ਬੁਮਰਾਹ ਨੇ ਯਾਰਕਰ ਗੇਂਦਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਬਾਊਂਸਰ ਸੁੱਟੇ। ਨਾਲ ਹੀ ਸ਼ਾਰਦੁਲ ਠਾਕੁਰ ਤੇ ਸ਼ਿਵਮ ਦੁਬੇ ਦੇ ਨਾਲ ਮਿਲ ਕੇ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਸਿੰਗਲ ਸਟੰਪ ਅਭਿਆਸ ਵੀ ਕੀਤਾ। ਹਰ ਗੇਂਦ ਸੁੱਟਣ ਤੋਂ ਬਾਅਦ ਬੁਮਰਾਹ ਨੂੰ ਟੀਮ ਦੇ ਥਿੰਕ-ਟੈਂਕ ਦੇ ਨਾਲ ਚਰਚਾ ਕਰਦੇ ਹੋਏ ਦੇਖਿਆ ਗਿਆ ਤੇ ਉਸ ਨੇ ਅਜਿਹਾ ਕਰੀਬ 45 ਮਿੰਟ ਤਕ ਕੀਤਾ। ਫੀਲਡਿੰਗ ਸੈਸ਼ਨ 'ਚ ਵਿਰਾਟ ਕੋਹਲੀ, ਬੁਮਰਾਹ, ਲੋਕੇਸ਼ ਰਾਹੁਲ, ਸ਼ੇਅਰ ਆਇਅਰ ਨੇ ਦੁਧੀਆ ਰੋਸ਼ਨੀ 'ਚ ਉੱਚੇ ਕੈਚ ਕਰਨ ਦਾ ਅਭਿਆਸ ਕੀਤਾ। ਸ਼ਿਖਰ ਧਵਨ, ਰਵਿੰਦਰ ਜਡੇਜਾ, ਨਵਦੀਪ ਸੈਣੀ, ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਭਾਰਤ ਦੇ ਇਸ ਵਿਕਲਪਿਕ ਅਭਿਆਸ ਸੈਸ਼ਨ 'ਚ ਦਿਖਾਈ ਨਹੀਂ ਦਿੱਤੇ। ਅਗਲੇ 2 ਦਿਨ 'ਚ ਮੀਂਹ ਆਉਣ ਦੀ ਸੰਭਾਵਨਾ ਹੈ ਪਰ ਅਸਮ ਕ੍ਰਿਕਟ ਸੰਘ ਅਧਿਕਾਰੀਆਂ ਨੂੰ ਮੈਚ ਦੀ ਮੇਜਬਾਨੀ ਦਾ ਪੂਰਾ ਭਰੋਸਾ ਹੈ।


author

Gurdeep Singh

Content Editor

Related News