ਫਿੱਟ ਹੋਈ ਸੇਰੇਨਾ ਵਿਲੀਅਮਸ, 6 ਮਹੀਨੇ ਦੀ ਬ੍ਰੇਕ ਤੋਂ ਬਾਅਦ ਖੇਡਣ ਲਈ ਤਿਆਰ
Sunday, Aug 09, 2020 - 09:51 PM (IST)
ਲੇਕਿਸੰਗਟਨ (ਅਮਰੀਕਾ)- ਅਮਰੀਕਾ ਦੀ 23ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਵਿਲੀਅਮਸ ਹੁਣ ਪੂਰੀ ਤਰ੍ਹਾਂ ਫਿੱਟ ਹੈ ਤੇ 8 ਮਹੀਨੇ ਦੇ ਬ੍ਰੇਕ ਤੋਂ ਬਾਅਦ ਟੈਨਿਸ ਖੇਡਣ ਨੂੰ ਤਿਆਰ ਹੈ। ਉਹ ਲੇਕਿਸੰਗਟਨ ਨੇ ਨਿਕਟ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ 'ਟਾਪ ਸੀਡ ਓਪਨ' ਦੀਆਂ ਤਿਆਰੀਆਂ 'ਚ ਲੱਗੀ ਹੈ। ਇਸ ਟੂਰਨਾਮੈਂਟ ਨੂੰ ਹਾਲ 'ਚ ਹਾਰਡ ਕੋਰਟ ਟੂਰਨਾਮੈਂਟ 'ਚ ਸ਼ਾਮਲ ਕੀਤਾ ਗਿਆ ਹੈ ਜੋ ਇਸ ਮਹੀਨੇ ਨਿਊਯਾਰਕ 'ਚ ਹੋਣ ਵਾਲੇ ਅਮਰੀਕੀ ਓਪਨ ਦੀ ਤਿਆਰੀ ਦਾ ਕੰਮ ਕਰੇਗਾ। ਮਾਰਚ ਤੋਂ ਬਾਅਦ ਅਮਰੀਕਾ 'ਚ ਪਹਿਲਾ ਡਬਲਯੂ. ਟੀ. ਏ. ਟੂਰਨਾਮੈਂਟ ਹੋਵੇਗਾ, ਜਿਸ 'ਚ ਦਰਸ਼ਕ ਨਹੀਂ ਜਾ ਸਕਣਗੇ। ਇਸ 'ਚ ਸੇਰੇਨਾ ਦੀ ਭੈਣ ਤੇ ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਵੀਨਸ ਵਿਲੀਅਮਸ, ਵਿਕਟੋਰੀਆ ਅਜਾਰੇਂਕਾ, ਸਲੋਆਨੇ ਸਟੀਫੰਸ ਤੇ ਉੱਭਦੀ ਹੋਈ ਸਟਾਰ ਕੋਕੋ ਗਾਫ ਹਿੱਸਾ ਲਵੇਗੀ। 9ਵੀਂ ਰੈਂਕਿੰਗ ਦੀ ਖਿਡਾਰਨ ਸੇਰੇਨਾ ਫਰਵਰੀ 'ਚ ਫੈਡ ਕੱਪ ਵਿਚ ਅਮਰੀਕਾ ਦੇ ਲਈ ਖੇਡੀ ਸੀ, ਉਸ ਤੋਂ ਬਾਅਦ ਇਹ ਉਸਦਾ ਪਹਿਲਾ ਟੂਰਨਾਮੈਂਟ ਹੋਵੇਗਾ।
ਕੋਵਿਡ-19 ਨੂੰ ਲੈ ਕੇ ਜ਼ਿਆਦਾ ਸੁਚੇਤ ਰਹਿਣਾ ਹੋਵੇਗਾ। 38 ਸਾਲ ਦੀ ਖਿਡਾਰੀ ਨੇ ਕਿਹਾ ਕਿ ਮੈਨੂੰ ਬਹੁਤ ਬੱਚ ਕੇ ਰਹਿਣਾ ਹੋਵੇਗਾ ਕਿਉਂਕਿ ਟੈਨਿਸ ਖੇਡਣਾ ਠੀਕ ਹੈ ਪਰ ਇਹ ਮੇਰੀ ਜ਼ਿੰਦਗੀ ਹੈ ਤੇ ਇਹ ਮੇਰੀ ਸਿਹਤ ਹੈ।