ਮਾਣ ਦੀ ਗੱਲ, ਸੁਨੀਲ ਗਾਵਸਕਰ ਦੇ ਨਾਂ 'ਤੇ ਹੋਵੇਗਾ ਇੰਗਲੈਂਡ ਦੇ ਇਕ ਸਟੇਡੀਅਮ ਦਾ ਨਾਂ

07/23/2022 4:42:11 PM

ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਾਬਕਾ ਮਹਾਨ ਖਿਡਾਰੀ ਸੁਨੀਲ ਗਾਵਸਕਰ ਨੂੰ ਇੰਗਲੈਂਡ 'ਚ ਇਕ ਵੱਡਾ ਸਨਮਾਨ ਮਿਲਣ ਜਾ ਰਿਹਾ ਹੈ। ਦਰਅਸਲ, ਲੀਸੇਸਟਰ ਕ੍ਰਿਕਟ ਗਰਾਊਂਡ ਦਾ ਨਾਂ ਸੁਨੀਲ ਗਾਵਸਕਰ ਦੇ ਨਾਂ 'ਤੇ ਹੋਣ ਜਾ ਰਿਹਾ ਹੈ। ਗਰਾਉਂਡ ਮੈਨੇਜਮੈਂਟ ਵਲੋਂ ਇਹ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਨੀਲ ਗਾਵਸਕਰ ਪਹਿਲੇ ਅਜਿਹੇ ਭਾਰਤੀ ਕ੍ਰਿਕਟਰ ਹੋਣਗੇ ਜਿਨ੍ਹਾਂ ਦੇ ਨਾਂ 'ਤੇ ਲੰਡਨ ਜਾਂ ਫਿਰ ਯੂਰਪ 'ਚ ਕਿਸੇ ਖਿਡਾਰੀ ਦੇ ਨਾਂ 'ਤੇ ਸਟੇਡੀਅਮ ਦਾ ਨਾਂ ਰੱਖਿਆ ਜਾਵੇਗਾ। ਲੀਸੇਸਟਰ 'ਚ ਇਕ ਮੈਦਾਨ ਦਾ ਨਾਂ ਭਾਰਤੀ ਖਿਡਾਰੀ ਦੇ ਨਾਂ 'ਤੇ ਹੋਣਾ ਅਸਲ 'ਚ ਬਹੁਤ ਸਨਮਾਨ ਦੀ ਗੱਲ ਹੈ।

ਇਹ ਵੀ ਪੜ੍ਹੋ : IND vs WI 1st ODI : ਭਾਰਤ ਨੇ 3 ਦੌੜਾਂ ਨਾਲ ਜਿੱਤਿਆ ਵਨ ਡੇ

ਅਮਰੀਕਾ ਦੇ ਕੈਂਟਕੀ 'ਚ ਇਕ ਮੈਦਾਨ ਦਾ ਨਾਂ 'ਸੁਨੀਲ ਗਾਵਸਕਰ ਫੀਲਡ' ਹੈ। ਜਦਕਿ ਤੰਜਾਨੀਆ 'ਚ 'ਸੁਨੀਲ ਗਾਵਸਕਰ ਕ੍ਰਿਕਟ ਸਟੇਡੀਅਮ' ਤਿਆਰ ਹੋ ਰਿਹਾ ਹੈ। ਹੁਣ ਇੰਗਲੈਂਡ 'ਚ ਗਾਵਸਕਰ ਨੂੰ ਇਹ ਸਨਮਾਨ ਮਿਲ ਰਿਹਾ ਹੈ। ਲੀਸੇਸਟਰ ਕ੍ਰਿਕਟ ਗਰਾਊਂਡ ਦੇ ਨਾਂ ਨੂੰ ਬਦਲਣ ਦੀ ਮੁਹਿੰਮ ਭਾਰਤੀ ਮੂਲ ਦੇ ਸਾਂਸਦ ਰਹੇ ਕੀਥ ਵਾਜ਼ ਨੇ ਸ਼ੁਰੂ ਕੀਤੀ ਸੀ। 

ਇਸ ਸਨਮਾਨ ਬਾਰੇ ਗਾਵਸਕਰ ਨੇ ਕਿਹਾ, 'ਮੈਂ ਕਾਫ਼ੀ ਖ਼ੁਸ਼ ਹਾਂ ਤੇ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਲੀਸੇਸਟਰ 'ਚ ਇਕ ਮੈਦਾਨ ਦਾ ਨਾਂ ਮੇਰੇ ਨਾਂ 'ਤੇ ਰਖਿਆ ਜਾ ਰਿਹਾ ਹੈ। ਲੀਸੇਸਟਰ 'ਚ ਖੇਡ ਨੂੰ ਲੈ ਕੇ ਜ਼ਬਰਦਸਤ ਸਮਰਥਨ ਹੈ। ਇਹ ਮੇਰੇ ਲਈ ਅਸਲ 'ਚ ਇਕ ਵੱਡਾ ਸਨਮਾਨ ਹੈ।' ਜਦਕਿ ਕੀਥ ਵਾਜ਼ ਨੇ ਕਿਹਾ, 'ਉਹ ਸਨਮਾਨਤ ਤੇ ਰੋਮਾਂਚਿਤ ਮਹਿਸੂਸ ਕਰ ਰਹੇ ਹਨ। ਗਾਵਸਕਰ ਦੁਨੀਆ ਦੇ ਮਹਾਨ ਕ੍ਰਿਕਟਰਾਂ 'ਚੋਂ ਇਕ ਹਨ। ਉਹ ਸਿਰਫ਼ ਲਿਟਲ ਮਾਸਟਰ ਹੀ ਨਹੀਂ ਹਨ, ਸਗੋਂ ਇਸ ਖੇਡ ਦੇ ਗ੍ਰੇਟ ਮਾਸਟਰ ਵੀ ਹਨ।'

ਇਹ ਵੀ ਪੜ੍ਹੋ : Commonwealth Games ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 6 ਮੈਂਬਰਾਂ ਨੂੰ ਵੀਜ਼ੇ ਦਾ ਇੰਤਜ਼ਾਰ

ਗਾਵਸਕਰ ਟੈਸਟ ਕ੍ਰਿਕਟ 'ਚ ਸਭ ਤੋਂ ਪਹਿਲਾਂ 10 ਹਜ਼ਾਰ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਸਨ। ਉਨ੍ਹਾਂ ਨੇ ਲੰਬੇ ਸਮੇਂ ਤਕ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਹੋਇਆ ਸੀ। ਉਨ੍ਹਾਂ ਦੇ ਰਿਕਾਰਡ ਨੂੰ ਸਚਿਨ ਤੇਂਦੁਲਕਰ ਨੇ ਤੋੜਿਆ ਸੀ। ਗਾਵਸਕਰ ਨੇ ਭਾਰਤ ਲਈ ਕੁਲ 125 ਟੈਸਟ ਮੈਚਾਂ 'ਚ 34 ਸੈਂਕੜੇ ਲਗਾਏ ਸਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 10122 ਦੌੜਾਂ ਨਿਕਲੀਆਂ। ਟੈਸਟ 'ਚ ਉਨ੍ਹਾਂ ਦਾ ਔਸਤ 51.12 ਦਾ ਰਿਹਾ। 108 ਵਨ-ਡੇ ਗਾਵਸਕਰ ਨੇ 3092 ਦੌੜਾਂ ਬਣਾਈਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News