ਕੋਰੋਨਾ ਕਾਰਨ ਫਰਾਂਸ ਦੀ ਘਰੇਲੂ ਫੁੱਟਬਾਲ ਲੀਗ ਦਾ ਪਹਿਲਾ ਮੈਚ ਮੁਲਤਵੀ

08/19/2020 3:12:06 AM

ਮਾਰਸੇਲੀ (ਫਰਾਂਸ)- ਮਾਰਸੇਲੀ ਟੀਮ ’ਚ ਕੋਵਿਡ-19 ਦਾ ਮਾਮਲਾ ਮਿਲਣ ਤੋਂ ਬਾਅਦ ਫਰਾਂਸ ਦੀ ਘਰੇਲੂ ਫੁੱਟਬਾਲ ਲੀਗ ਦੇ ਪਹਿਲੇ ਮੁਕਾਬਲੇ ਨੂੰ ਮੰਗਲਵਾਰ ਮੁਲਤਵੀ ਕਰ ਦਿੱਤਾ ਗਿਆ। ਫ੍ਰੈਂਚ ਲੀਗ ਨੇ ਇਕ ਬਿਆਨ ’ਚ ਕਿਹਾ ਕਿ ਸ਼ੁੱਕਰਵਾਰ ਨੂੰ ਸੇਂਟ-ਅਟੀਨੇ ਦੇ ਘਰੇਲੂ ਮੁਕਾਬਲੇ ਨੂੰ ਹੁਣ 16 ਸਤੰਬਰ ਜਾਂ 17 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਫੁੱਟਬਾਲ ਕਲੱਬ ਮਾਰਸੇਲੀ ਅਤੇ ਨਿਮੇਸ ਨੇ ਨਵੇਂ ਸੈਸ਼ਨ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਆਪਣੀ ਟੀਮ ਦੇ ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਸੂਚਨਾ ਦਿੱਤੀ ਸੀ। ਮਾਰਸੇਲੀ ਨੇ ਕਿਹਾ ਕਿ ਉਸਦੇ ਕਲੱਬ ਨਾਲ ਜੁੜੇ ਤਿੰਨ ਲੋਕ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਮਹਾਮਾਰੀ ਦੀ ਚਪੇਟ ’ਚ ਆਏ ਲੋਕਾਂ ਦੀ ਹਾਲਾਂਕਿ ਪਹਿਚਾਣ ਜਾਹਿਰ ਨਹੀਂ ਹੋ ਪਾਈ ਹੈ। ਨਿਮੇਸ ਨੇ ਮੰਗਲਵਾਰ ਨੂੰ ਵਾਇਰਸ ਪਾਜ਼ੇਟਿਵ ਦੇ 2 ਸ਼ੱਕੀ ਮਾਮਲਿਆਂ ਦੀ ਸੂਚਨਾ ਦਿੰਦੇ ਹੋਏ ਦੱਸਿਆ ਕਿ ਉਸਦੇ ਕਰਮਚਾਰੀ ਟੈਸਟ ਤੋਂ ਬਾਅਦ ਇਕਾਂਤਵਾਸ ’ਤੇ ਹੈ। ਇਹ ਸਪੱਸ਼ਟ ਨਹੀਂ ਸੀ ਕਿ ਇਹ ਮਾਮਲੇ ਖਿਡਾਰੀਆਂ ਨਾਲ ਜੁੜੇ ਹਨ ਜਾਂ ਇਸ ’ਚ ਕੋਈ ਅਧਿਕਾਰੀ ਵੀ ਸ਼ਾਮਲ ਹੈ। ਕਲੱਬ ਨੇ ਇਸ ਤੋਂ ਪਹਿਲਾਂ ਪਿਛਲੇ ਹਫਤੇ ਕੋਵਿਡ-19 ਦਾ ਇਕ ਸ਼ੱਕੀ ਮਾਮਲਾ ਮਿਲਣ ਤੋਂ ਬਾਅਦ ਆਪਣੇ ਅਭਿਆਸ ਮੈਚ ਨੂੰ ਰੱਦ ਕਰ ਦਿੱਤਾ ਸੀ। ਟੀਮ ਨੂੰ ਐਤਵਾਰ ਨੂੰ ਬ੍ਰੇਸਟ ਦੇ ਵਿਰੁੱਧ ਪਹਿਲਾਂ ਮੁਕਾਬਲਾ ਖੇਡਣਾ ਹੈ।


Gurdeep Singh

Content Editor

Related News