IPL ''ਚ ਪਾਕਿ ਖਿਡਾਰੀਆਂ ਦੇ ਖੇਡਣ ਨੂੰ ਲੈ ਕੇ ਜਾਣੋ ਕੀ ਕਹਿ ਰਹੇ ਨੇ ਕ੍ਰਿਕਟ ਫੈਂਸ
Wednesday, Apr 14, 2021 - 02:26 AM (IST)
ਨਵੀਂ ਦਿੱਲੀ (ਇੰਟ.)- ਆਈ.ਪੀ.ਐੱਲ. ਵਿਚ ਜ਼ਿਆਦਾਤਰ ਦੇਸ਼ ਦੇ ਖਿਡਾਰੀ ਨਜ਼ਰ ਆਉਂਦੇ ਹਨ ਪਰ ਬੀ.ਸੀ.ਸੀ.ਆਈ. ਨੇ ਇਕੱਲੇ ਪਾਕਿਸਤਾਨ ਦੇ ਖਿਡਾਰੀਆਂ 'ਤੇ ਇਸ ਲੀਗ ਵਿਚ ਬੈਨ ਲਗਾਇਆ ਹੈ। ਇਸ ਪਾਬੰਦੀ ਨੂੰ ਕ੍ਰਿਕਟਰ ਪ੍ਰਸ਼ੰਸਕ ਤੋਂ ਸਮਝਣ ਲਈ ਇਕ ਅਖਬਾਰ ਨੇ ਸੋਸ਼ਲ ਪਲੇਟਫਾਰਮ 'ਤੇ ਇਕ ਪੋਲ ਸਰਵੇ ਕਰਵਾਇਆ ਜਿਸ ਵਿਚ 71% ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਪਾਬੰਦੀ ਨੂੰ ਸਹੀ ਦੱਸਿਆ ਹੈ।
ਹਾਲਾਂਕਿ 29 ਫੀਸਦੀ ਲੋਕਾਂ ਦਾ ਇਹੀ ਕਹਿਣਾ ਸੀ ਕਿ ਜੇ ਇਸ ਲੀਗ ਵਿਚ ਪਾਕਿਸਤਾਨੀ ਕ੍ਰਿਕਟਰਸ ਵੀ ਖੇਡਣ ਤਾਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਖਟਾਸ ਘੱਟ ਹੋ ਜਾਵੇਗੀ।
ਪਹਿਲੇ ਸੀਜ਼ਨ ਵਿਚ ਪਾਕਿਸਤਾਨ ਦੇ 12 ਖਿਡਾਰੀ ਵੱਖ-ਵੱਖ ਟੀਮਾਂ ਵਲੋਂ ਖੇਡੇ ਪਰ 2009 ਦੌਰਾਨ ਸ਼੍ਰੀਲੰਕਾ ਟੀਮ 'ਤੇ ਅੱਤਵਾਦੀ ਹਮਲਾ ਅਤੇ ਫਿਰ ਭਾਰਤ 'ਤੇ 26/11 ਵਰਗੇ ਹਮਲੇ ਨੇ ਭਾਰਤ ਅਤੇ ਬੀ.ਸੀ.ਸੀ.ਆਈ. ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਪਿੱਛੋਂ ਪਾਕਿਸਤਾਨੀ ਖਿਡਾਰੀਆਂ ਦੀ ਆਈ.ਪੀ.ਐੱਲ. ਵਿਚ ਐਂਟਰੀ ਬੈਨ ਹੋ ਗਈ।
ਇਹ ਵੀ ਪੜ੍ਹੋ-ਰਾਜਸਥਾਨ ਰਾਇਲਸ ਨੂੰ ਲੱਗਾ ਵੱਡਾ ਝਟਕਾ, ਬੇਨ ਸਟੋਕਸ ਹੋਏ ਆਈ.ਪੀ.ਐੱਲ. ਵਿਚੋਂ ਬਾਹਰ
2008 ਦੇ ਸੀਜ਼ਨ ਵਿਚ ਪਾਕਿਸਤਾਨੀ ਖਿਡਾਰੀ ਸੋਹੇਲ ਤਨਵੀਰ ਰਾਜਸਥਾਨ ਰਾਇਲਸ ਵਲੋਂ ਖੇਡ ਰਹੇ ਸਨ। ਇਸ ਦੌਰਾਨ ਉਸ ਨੇ ਚੇਨਈ ਵਿਰੁੱਧ 14 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਅਤੇ ਰਿਕਾਰਡ ਕਾਇਮ ਕੀਤਾ ਸੀ।
ਬੀ.ਸੀ.ਸੀ.ਆਈ. ਨੇ 2012-2013 ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸੀਰੀਜ਼ ਦਾ ਆਯੋਜਨ ਕਰਵਾਇਆ, ਜਿਸ ਵਿਚ 2 ਮੈਚਾਂ ਦੀ ਇਕ ਟੀ-20 ਸੀਰੀਜ਼ ਅਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ਾਮਲ ਸੀ, ਇਸ ਦੌਰਾਨ ਪਾਕਿਸਤਾਨ ਦੀ ਟੀਮ ਭਾਰਤ ਖੇਡਣ ਆਈ ਜਿਸ ਵਿਚ ਟੀ20 ਸੀਰੀਜ਼ ਇਨ੍ਹਾਂ ਵਿਚਾਲੇ 1-1 ਨਾਲ ਬਰਾਬਰੀ 'ਤੇ ਰਹੀ ਪਰ ਵਨਡੇ ਸੀਰੀਜ਼ ਵਿਚ ਪਾਕਿਸਤਾਨ ਨੇ ਭਾਰਤ ਨੂੰ 2-1 ਨਾਲ ਹਰਾ ਦਿੱਤਾ, ਇਨ੍ਹਾਂ ਸੀਰੀਜ਼ ਬਾਅਦ ਦੋਹਾਂ ਦੇਸ਼ਾਂ ਦੇ ਕ੍ਰਿਕਟ ਬੋਰਡ ਵਿਚਾਲੇ ਕੋਈ ਸਹਿਮਤੀ ਬਣਦੀ ਨਹੀਂ ਦਿਖੀ।