ਲਾਰ ਦੇ ਬਿਨਾ ਗੇਂਦ ਨੂੰ ਚਮਕਾਉਣ ਦਾ ਤਰੀਕਾ ਲੱਭ ਲਵਾਂਗੇ : ਵੋਕਸ
Saturday, May 23, 2020 - 04:01 PM (IST)

ਲੰਡਨ : ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਦਾ ਮੰਨਣਾ ਹੈ ਕਿ ਗੇਂਦਾਂ 'ਤੇ ਲੱਗੀ ਲਾਰ ਦੇ ਇਸਤੇਮਾਲ 'ਤੇ ਪਾਬੰਦੀ ਲਾਉਣਾ ਕੋਈ ਮੁੱਦਾ ਨਹੀਂ ਹੈ ਅਤੇ ਕ੍ਰਿਕਟ ਦੇ ਫਿਰ ਤੋਂ ਸ਼ੁਰੂ ਹੋਣ 'ਤੇ ਸ਼ੁਟਕਾਰਾ ਪਾਉਣ ਲਈ ਕੁਝ ਅਭਿਆਸ ਕਰਨਾ ਹੋਵੇਗਾ।ਵੋਕਸ ਨੇ ਵਿਜਡਨ ਨੂੰ ਕਿਹਾ ਕਿ ਹੁਣ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਗੇਂਦ ਨੂੰ ਚਮਕਾਉਣ ਲਈ ਇਹ ਸਭ ਨਹੀਂ ਕਰ ਸਕਦੇ। ਗੇਂਦ 'ਤੇ ਲਾਰ ਦੇ ਇਸਤੇਮਾਲ ਦੇ ਬਿਨਾ ਗੇਂਦਬਾਜ਼ਾਂ ਦਾ ਕੰਮ ਮੁਸ਼ਕਿਲ ਹੋ ਜਾਵੇਗਾ। ਮੈਨੂੰ ਗਲਤ ਨਾ ਸਮਝੋ, ਤੁਸੀਂ ਲਾਰ ਅਤੇ ਪਸੀਨੇ ਦੇ ਬਿਨਾ ਵੀ ਗੇਂਦ ਨੂੰ ਚਮਕਾ ਸਕਦੇ ਹੋ ਪਰ ਇਸ ਨਾਲ ਉਸ ਤਰ੍ਹਾਂ ਪ੍ਰਭਾਵ ਨਹੀ ਹੋਵੇਗਾ। ਸਾਨੂੰ ਗੇਂਦ ਨੂੰ ਚਮਕਾਉਣ ਦਾ ਤਰੀਕਾ ਮਿਲੇਗਾ, ਸ਼ਾਇਦ ਉਸਦੇ ਲਈ ਜ਼ਿਆਦਾ ਮਿਹਨਤ ਕਰਨੀ ਪਵੇ। ਮੈਨੂੰ ਯਕੀਨ ਹੈ ਕਿ ਅਸੀਂ ਗੇਂਦ ਨੂੰ ਚਮਕਾਉਣ ਦਾ ਨਵਾੰ ਤਰੀਕਾ ਲੱਭ ਲਵਾਂਗੇ।