FIH ਪ੍ਰੋ-ਲੀਗ : ਭਾਰਤ ਨੇ ਰੋਹਿਦਾਸ ਨੂੰ ਕਪਤਾਨ ਬਰਕਰਾਰ ਰੱਖਿਆ, ਨੀਲਮ ਦੀ ਵਾਪਸੀ
Thursday, Mar 31, 2022 - 01:22 AM (IST)
ਭੁਵਨੇਸ਼ਵਰ - ਅਮਿਤ ਰੋਹਿਦਾਸ ਨੂੰ ਇਸ ਹਫਤੇ ਦੇ ਅੰਤ ’ਚ ਇੰਗਲੈਂਡ ਖਿਲਾਫ ਐੱਫ. ਆਈ. ਐੱਚ. ਪ੍ਰੋ-ਲੀਗ ਦੇ 2 ਮੈਚਾਂ ਲਈ ਭਾਰਤ ਦੀ 22 ਮੈਂਬਰੀ ਟੀਮ ਦਾ ਕਪਤਾਨ ਬਰਕਰਾਰ ਰੱਖਿਆ ਗਿਆ ਹੈ, ਜਦਕਿ ਡਿਫੈਂਡਰ ਨੀਲਮ ਸੰਜੀਪ ਜੇਸ ਦੀ ਵਾਪਸੀ ਹੋਈ ਹੈ। ਨੀਲਮ ਪਿਛਲੇ ਸਾਲ ਦਸੰਬਰ ’ਚ ਢਾਕਾ ’ਚ ਏਸ਼ੀਆਈ ਚੈਂਪੀਅਨ ਟਰਾਫੀ ’ਚ ਭਾਰਤੀ ਟੀਮ ਦਾ ਹਿੱਸਾ ਸਨ, ਜੋ ਪਾਕਿਸਤਾਨ ’ਤੇ 4-3 ਦੀ ਜਿੱਤ ਨਾਲ ਤੀਸਰੇ ਸਥਾਨ ’ਤੇ ਰਹੀ ਸੀ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਟੀਮ ਦੀ ਘੋਸ਼ਣਾ ਕੀਤੀ, ਜਿਸ ’ਚ ਵਰੁਣ ਕੁਮਾਰ ਦੀ ਜਗ੍ਹਾ ਇਸ 23 ਸਾਲਾ ਖਿਡਾਰੀ ਨੂੰ ਸ਼ਾਮਲ ਕੀਤਾ ਗਿਆ ਤੇ ਟੀਮ ’ਚ ਇਕਮਾਤਰ ਇਹੀ ਬਦਲਾਅ ਹੋਇਆ।
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਹਾਕੀ ਇੰਡੀਆ ਵੱਲੋਂ ਜਾਰੀ ਇਸ਼ਤਿਹਾਰ ’ਚ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ‘‘ਇਹ ਵੇਖਣਾ ਰੋਮਾਂਚਕ ਹੈ ਕਿ ਕੁਝ ਨੌਜਵਾਨ ਖਿਡਾਰੀ ਕਿਸ ਤਰ੍ਹਾਂ ਪ੍ਰੋ. ਲੀਗ ’ਚ ਖੇਡਣ ਲਈ ਮੌਕੇ ਹਾਸਲ ਕਰ ਰਹੇ ਹਨ ਤੇ ਆਪਣੀ ਕਾਬਲਿਅਤ ਵੀ ਵਿਖਾ ਰਹੇ ਹਨ। ਸਾਡੇ ਲਈ ਇਹ ਬਦਲ ਚੰਗੇ ਹਨ, ਅਸੀਂ ਇਸ ਮੰਚ ਨੂੰ ਵੱਖ-ਵੱਖ ਸੁਮੇਲ ਨੂੰ ਅਜਮਾਉਣ ਲਈ ਇਸਤੇਮਾਲ ਕਰ ਰਹੇ ਹਾਂ। ਇੰਗਲੈਂਡ ਦੀ ਟੀਮ ਕਿਸਮਤ ਵਾਲੀ ਹੈ ਤੇ ਇਸ ’ਚ ਕੋਈ ਸ਼ੱਕ ਨਹੀਂ ਕਿ ਇਹ ਮੈਚ ਰੋਮਾਂਚਕ ਹੋਣਗੇ।’’ ਭਾਰਤ (16 ਅੰਕ) ਪ੍ਰੋ-ਲੀਗ ਦੇ ਇਸ ਸੈਸ਼ਨ ’ਚ 8 ਮੈਚਾਂ ਤੋਂ ਬਾਅਦ ਜਰਮਨੀ (17 ਅੰਕ) ਨਾਲ ਪਿੱਛੇ ਦੂਜੇ ਸਥਾਨ ’ਤੇ ਹੈ। ਭਾਰਤੀ ਟੀਮ ਨੇ ਪ੍ਰੋ-ਲੀਗ ’ਚ ਦੱਖਣੀ ਅਫਰੀਕਾ (10-2, 10-2) ਨਾਲ ਹਰਾਇਆ ਤੇ ਫ਼ਰਾਂਸ (5-0, 2-5) ਖਿਲਾਫ ਉਸ ਨੂੰ ਇਕ ਮੈਚ ’ਚ ਜਿੱਤ ਮਿਲੀ ਜਦਕਿ ਉਸ ਨੂੰ ਇਕ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਸਪੇਨ ਤੇ ਅਰਜਨਟੀਨਾ ਖਿਲਾਫ ਇਕ ਮੈਚ ’ਚ ਹਾਰ ਗਈ ਤੇ ਇਕ ’ਚ ਜਿੱਤੀ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।