ਮੱਧ ਪ੍ਰਦੇਸ਼ ਕਰੇਗਾ ‘ਖੇਡੋ ਇੰਡੀਆ ਯੂਥ ਗੇਮਜ਼-2023’ ਦੀ ਮੇਜ਼ਬਾਨੀ
Friday, Oct 21, 2022 - 02:34 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ’ਚ ਆਯੋਜਿਤ ਪ੍ਰੋਗਰਾਮ ’ਚ ਮੱਧ ਪ੍ਰਦੇਸ਼ ਨੂੰ ‘ਖੇਲੋ ਇੰਡੀਆ ਯੂਥ ਗੇਮਜ਼-2023’ ਦੀ ਮੇਜ਼ਬਾਨੀ ਮਿਲੀ ਹੈ। ਪ੍ਰੋਗਰਾਮ ਦੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ‘ਖੇਲੋ ਇੰਡੀਆ ਯੂਥ ਗੇਮਜ਼-2023’ ਮਸ਼ਾਲ ਸੌਂਪੀ ਹੈ।
ਅਨੁਰਾਗ ਠਾਕੁਰ ਨੇ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ਼ ਦੇ ਅਗਲੇ ਸੈਸ਼ਨ ’ਚ ਕੁੱਲ 27 ਖੇਡ ਪ੍ਰਤੀਯੋਗਿਤਾਵਾਂ ਹੋਣਗੀਆਂ, ਜਿਨ੍ਹਾਂ ਦਾ ਆਯੋਜਨ ਭੋਪਾਲ, ਇੰਦੌਰ, ਉਜੈਨ, ਗਵਾਲੀਅਰ, ਜਬਲਪੁਰ, ਮੰਡਲਾ, ਖਾਰਗਾਂਵ (ਮਹੇਸ਼ਵਰ) ਅਤੇ ਬਾਲਾਘਾਟ ਸਮੇਤ ਕੁੱਲ 8 ਸ਼ਹਿਰਾਂ ’ਚ ਹੋਵੇਗਾ। ਇਥੇ 31 ਜਨਵਰੀ ਤੋਂ 11 ਫਰਵਰੀ, 2023 ਵਿਚਾਲੇ ਇਹ ਆਯੋਜਨ ਹੋਵੇਗਾ। ਇਸ ਸੈਸ਼ਨ ’ਚ ਪਹਿਲੀ ਵਾਰ ਪਾਣੀ ਨਾਲ ਜੁੜੀਆਂ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਹੋਰ ਖੇਡਾਂ ਦੇ ਨਾਲ ਕੈਨੋ ਸਲੈਲਮ, ਕਯਾਕਿੰਗ, ਕੈਨੋਇੰਗ ਅਤੇ ਰੋਇੰਗ ਵਰਗੀਆਂ ਖੇਡਾਂ ਅਤੇ ਸਵਦੇਸ਼ੀ ਖੇਡਾਂ ਨੂੰ ਵੀ ਜੋੜਿਆ ਗਿਆ ਹੈ।