ਬ੍ਰਾਜ਼ੀਲ ਨੂੰ ਹਰਾ ਕੇ ਫਰਾਂਸ ਕੁਆਰਟਰ ਫਾਈਨਲ ''ਚ, ਇੰਗਲੈਂਡ ਵੀ ਅੰਤਿਮ ਅੱਠ ''ਚ ਪਹੁੰਚਿਆ

Monday, Jun 24, 2019 - 05:22 PM (IST)

ਬ੍ਰਾਜ਼ੀਲ ਨੂੰ ਹਰਾ ਕੇ ਫਰਾਂਸ ਕੁਆਰਟਰ ਫਾਈਨਲ ''ਚ, ਇੰਗਲੈਂਡ ਵੀ ਅੰਤਿਮ ਅੱਠ ''ਚ ਪਹੁੰਚਿਆ

ਵਾਲੇਂਸੀਏਨਸ— ਕਪਤਾਨ ਅਮਾਨਦਿਨੇ ਹੈਨਰੀ ਦੇ ਵਾਧੂ ਸਮੇਂ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਮੇਜ਼ਬਾਨ ਫਰਾਂਸ ਨੇ ਖਿਤਾਬ ਦੇ ਦਾਅਵੇਦਾਰ ਬ੍ਰਾਜ਼ੀਲ ਨੂੰ ਫੀਫਾ ਮਹਿਲਾ ਵਰਲਡ ਕੱਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਐਤਵਾਰ ਨੂੰ ਇੱਥੇ 2-1 ਨਾਲ ਹਰਾਇਆ। ਕੁਆਰਟਰ ਫਾਈਨਲ 'ਚ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਅਮਰੀਕਾ ਅਤੇ ਸਪੇਨ ਵਿਚਾਲੇ ਖੇਡੇ ਜਾਣ ਵਾਲੇ ਅੰਤਿਮ-16 ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਮੈਚ ਦਾ ਪਹਿਲਾ ਹਾਫ ਗੋਲ ਰਹਿਤ ਰਿਹਾ। ਹਾਲਾਂਕਿ ਵਾਲੇਰੀ ਗੌਵਿਨ ਦੇ ਗੇਂਦ ਨੂੰ ਗੋਲ ਪੋਸਟ 'ਚ ਪਾ ਕੇ ਫਰਾਂਸ ਨੂੰ ਬੜ੍ਹਤ ਦਿਵਾ ਦਿੱਤੀ ਸੀ ਪਰ ਸਮੀਖਿਆ ਪ੍ਰਣਾਲੀ ਨਾਲ ਉਸ ਨੂੰ ਰੱਦ ਕਰ ਦਿੱਤਾ ਗਿਆ।

ਦੂਜੇ ਹਾਫ ਦੇ ਸਤਵੇਂ ਮਿੰਟ (ਮੈਚ ਦੇ 52ਵੇਂ ਮਿੰਟ) 'ਚ ਗੌਵਿਨ ਨੇ ਕਾਦਿਤਿਏਤੁ ਦਿਆਨੀ ਦੀ ਮਦਦ ਨਾਲ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਬ੍ਰਾਜ਼ੀਲ ਨੇ ਹਾਲਾਂਕਿ ਇਸ ਦੇ 11 ਮਿੰਟ ਬਾਅਦ ਬਰਾਬਰੀ ਦਾ ਗੋਲ ਕੀਤਾ। ਕ੍ਰਿਸਟੀਆਨੇ ਦਾ ਹੈਡਰ ਗੋਲ ਪੋਸਟ ਨਾਲ ਟਕਰਾ ਗਿਆ ਸੀ ਪਰ ਰਿਬਾਊਂਡ 'ਚ ਥਿਏਸਾ ਨੇ ਗੋਲ ਕਰ ਦਿੱਤਾ। ਤੈਅ ਸਮੇਂ 'ਚ ਮੈਚ ਬਰਾਬਰੀ 'ਤੇ ਰਹਿਣ ਦੇ ਬਾਅਦ ਵਾਧੂ ਸਮੇਂ ਤਕ ਖਿੱਚਿਆ। ਮੈਚ ਦੇ 106ਵੇਂ ਮਿੰਟ 'ਚ ਹੈਨਰੀ ਦੇ ਗੋਲ ਨਾਲ 24,000 ਦਰਸ਼ਕਾਂ ਨਾਲ ਭਰਿਆ ਸਟੇਡੀਅਮ ਸ਼ੋਰ ਨਾਲ ਗੂੰਜ ਉਠਿਆ। ਇਕ ਹੋਰ ਪ੍ਰੀ-ਕੁਆਰਟਰ ਫਾਈਨਲ 'ਚ ਇੰਗਲੈਂਡ ਦੀ ਟੀਮ ਨੇ ਕੈਮਰੂਨ ਨੂੰ 3-0 ਨਾਲ ਹਰਾ ਕੇ ਪੰਜਵੀਂ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ।


author

Tarsem Singh

Content Editor

Related News