ਕੋਰੋਨਾ ਵਾਇਰਸ ਨੂੰ ਕਾਰਨ ਫੀਫਾ ਨੇ ਵਿਸ਼ਵ ਕੱਪ ਕੁਆਲੀਫਾਇਰ ਮੁਲਤਵੀ ਕਰਨ ਦਾ ਦਿੱਤਾ ਪ੍ਰਸਤਾਵ

03/05/2020 7:19:34 PM

ਜਿਊਰਿਖ— ਵਿਸ਼ਵ ਫੁੱਟਬਾਲ ਸੰਚਾਲਨ ਸੰਸਥਾ (ਫੀਫਾ) ਨੇ ਵੀਰਵਾਰ ਨੂੰ ਪ੍ਰਸਤਾਵ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆ  ਦੇਖਦੇ ਹੋਏ ਆਗਾਮੀ 2022 ਵਿਸ਼ਵ ਕੱਪ ਤੇ 2023 ਏਸ਼ੀਆ ਕੱਪ ਦੇ ਸਾਰੇ ਕੁਆਲੀਫਾਇਰ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਜਾਵੇ, ਜਿਸ ਵਿਚ ਕਤਰ ਦੇ ਵਿਰੁੱਧ ਭਾਰਤ ਦਾ ਘਰੇਲੂ ਮੈਚ ਵੀ ਸ਼ਾਮਲ ਹੈ। ਫੀਫਾ ਤੇ ਏਸ਼ੀਆਈ ਫੁੱਟਬਾਲ ਸੰਘ (ਏ. ਐੱਫ. ਸੀ.) ਨੇ ਇੱਥੇ ਚੋਟੀ ਦੀ ਸੰਸਥਾ ਦੇ ਮੁੱਖ ਦਫਤਰ ਵਿਚ ਏਸ਼ੀਆ ਵਿਚ ਫੁੱਟਬਾਲ ਗਵਤੀਵੀਆਂ 'ਤੇ ਚਰਚਾ ਕੀਤੀ। ਭਾਰਤੀ ਟੀਮ ਪਹਿਲਾਂ ਹੀ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਪਰ ਉਸ ਨੂੰ 26 ਮਾਰਚ ਨੂੰ ਭੁਵਨੇਸ਼ਵਰ ਵਿਚ 2022 ਟੂਰਨਾਮੈਂਟ ਦੇ ਮੇਜ਼ਬਾਨ ਕਤਰ ਨਾਲ ਖੇਡਣਾ ਹੈ, ਜਿਸ ਤੋਂ ਬਾਅਦ ਉਸ ਨੂੰ ਜੂਨ ਵਿਚ ਬੰਗਲਾਦੇਸ਼ ਤੇ ਅਫਗਾਨਿਸਤਾਨ ਵਿਰੁੱਧ ਮੁਕਾਬਲੇ ਖੇਡਣੇ ਹਨ।

PunjabKesari

ਫੀਫਾ ਨੇ ਬਿਆਨ 'ਚ ਕਿਹਾ, ''ਫੀਫਾ ਅਤੇ ਏ. ਐੱਫ. ਸੀ. ਦੋਵਾਂ ਦੇ ਲਈ ਫੁੱਟਬਾਲ ਮੈਚਾਂ ਵਿਚ ਸ਼ਾਮਲ ਹੋਣ ਵਾਲੇ ਸਾਰੇ ਵਿਅਕਤੀਆਂ ਦੀ ਸਿਹਤ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ ਅਤੇ ਇਸ ਨੂੰ ਦੇਖਦਿਆਂ ਏਸ਼ੀਆਈ ਫੀਫਾ ਵਰਲਡ ਕੱਪ 2022 ਅਤੇ ਏ. ਐੱਫ. ਸੀ. ਏਸ਼ੀਆ ਕੱਪ 3023 ਦੇ ਆਗਾਮੀ ਕੁਆਲੀਫਾਇਰ ਨੂੰ ਮੁਅੱਤਲ ਕਰਨ ਦਾ ਰਸਮੀ ਪ੍ਰਤਾਵ ਸਬੰਧਤ ਮੈਂਬਰ ਸੰਘਾਂ ਨਾਲ ਸਾਂਝਾ ਕੀਤਾ ਜਾਵੇਗਾ।''

 


Related News