ਫੀਫਾ ਦੀ ਮਦਦ ਨਾਲ ਦੱਖਣੀ ਸੂਡਾਨ ''ਚ ਬਣ ਰਹੇ ਸਟੇਡੀਅਮ ਦਾ ਇਕ ਹਿੱਸਾ ਡਿੱਗਿਆ
Saturday, Oct 10, 2020 - 03:53 PM (IST)
ਜਿਨੇਵਾ (ਭਾਸ਼ਾ) : ਦੱਖਣੀ ਸੂਡਾਨ ਵਿਚ ਫੀਫਾ ਦੀ ਮਦਦ ਨਾਲ ਬਣੇ ਸਟੇਡੀਅਮ ਦਾ ਇਕ ਹਿੱਸਾ ਨਵੀਨੀਕਰਣ ਦੇ ਕੰਮ ਦੌਰਾਨ ਢਹਿ ਗਿਆ। ਗਲੋਬਲ ਫੁੱਟਬਾਲ ਦਾ ਸੰਚਾਲਨ ਕਰਣ ਵਾਲੀ ਇਸ ਸੰਸਥਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਦੱਖਣੀ ਸੂਡਾਨ ਫੁੱਟਬਾਲ ਸੰਘ ਦੇ ਸੰਪਰਕ ਵਿਚ ਹੈ ਅਤੇ ਉਸ ਨੇ ਦੇਸ਼ ਦੀ ਰਾਜਧਾਨੀ ਵਿਚ ਸਥਿਤ 'ਜੁਬਾ ਨੈਸ਼ਨਲ ਸਟੇਡੀਅਮ' ਵਿਚ ਇਸ ਹਫ਼ਤੇ ਹੋਈ ਇਕ 'ਮਾਮੂਲੀ ਘਟਨਾ' ਦੇ ਬਾਰੇ ਵਿਚ ਜਾਣਕਾਰੀ ਮੰਗੀ ਹੈ।
ਫੀਫਾ ਨੇ ਕਿਹਾ, 'ਫਿਲਹਾਲ ਸਾਡੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਇਹ ਦੁਰਘਟਨਾ ਕੰਕਰੀਟ ਦੇ ਕੰਮ ਦੌਰਾਨ ਹੋਈ। ਜੁਬਾ ਨੈਸ਼ਨਲ ਸਟੇਡੀਅਮ ਦੱਖਣ ਸੂਡਾਨ ਦਾ ਇੱਕ ਮਾਤਰ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਹੈ। ਇਸ ਨੂੰ ਫੀਫਾ ਫਾਰਵਰਡ ਪ੍ਰੋਗਰਾਮ ਦੀ ਰਕਮ ਦੀ ਮਦਦ ਨਾਲ ਫਿਰ ਤੋਂ ਤਿਆਰ ਕੀਤਾ ਜਾ ਰਿਹਾ ਸੀ। ਸਟੇਡੀਅਮ ਦੇ ਨਵੀਨੀਕਰਣ ਲਈ ਫੀਫਾ ਨੇ 5 ਮਿਲੀਅਨ ਡਾਲਰ (ਲਗਭਗ 3.6 ਕਰੋੜ ਰੁਪਏ) ਦਿੱਤੇ ਹਨ।