FIFA 2022 : ਵੇਲੇਂਸੀਆ ਦੇ 2 ਗੋਲ, ਕਤਰ ਨੇ ਸ਼ੁਰੂਆਤੀ ਮੁਕਾਬਲਾ ਇਕਵਾਡੋਰ ਤੋਂ 0-2 ਨਾਲ ਗੁਆਇਆ

Sunday, Nov 20, 2022 - 11:51 PM (IST)

FIFA 2022 :  ਵੇਲੇਂਸੀਆ ਦੇ 2 ਗੋਲ, ਕਤਰ ਨੇ ਸ਼ੁਰੂਆਤੀ ਮੁਕਾਬਲਾ ਇਕਵਾਡੋਰ ਤੋਂ 0-2 ਨਾਲ ਗੁਆਇਆ

ਸਪੋਰਟਸ ਡੈਸਕ : ਮੇਜ਼ਬਾਨ ਕਤਰ ਨੇ ਫੀਫਾ ਵਿਸ਼ਵ ਕੱਪ 2022 ਦਾ ਆਪਣਾ ਸ਼ੁਰੂਆਤੀ ਮੈਚ ਇਕਵਾਡੋਰ ਤੋਂ 0-2 ਨਾਲ ਗੁਆ ਲਿਆ ਹੈ। ਅਲ ਬੇਟ ਸਟੇਡੀਅਮ ’ਚ ਗਰੁੱਪ ਏ ਦੇ ਪਹਿਲੇ ਮੈਚ ’ਚ ਇਕਵਾਡੋਰ ਦੇ ਖਿਡਾਰੀ ਵੇਲੇਂਸੀਆ ਨੇ ਦੋਵੇਂ ਗੋਲ ਕਰ ਕੇ ਟੀਮ ਨੂੰ ਪਹਿਲੇ ਹਾਫ ’ਚ ਅਜੇਤੂ ਬੜ੍ਹਤ ਦਿਵਾ ਦਿੱਤੀ ਸੀ। ਖੇਡ ਦੇ ਪਹਿਲੇ 4 ਮਿੰਟਾਂ ’ਚ ਇਕਵਾਡੋਰ ਨੇ ਵੈਲੈਂਸੀਆ ਤੋਂ ਇਕ ਸ਼ਾਨਦਾਰ ਹੇਡਨ ਦੁਆਰਾ ਗੋਲ ਕੀਤਾ ਪਰ ਇਸ ਨੂੰ VAR 'ਤੇ ਆਫਸਾਈਡ ਕਾਰਨ ਨਕਾਰ ਦਿੱਤਾ ਗਿਆ। ਇਕਵਾਡੋਰ ਨੂੰ 15ਵੇਂ ਮਿੰਟ 'ਚ ਪੈਨਲਟੀ ਮਿਲੀ। ਇਸ ਵਾਰ ਵੈਲੈਂਸੀਆ ਨਹੀਂ ਰੁਕਿਆ। ਉਸ ਨੇ ਆਸਾਨ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਵੈਲੈਂਸੀਆ ਨੇ ਫਿਰ 31ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਟੀਮ ਨੂੰ ਪਹਿਲੇ ਹਾਫ 'ਚ 2-0 ਦੀ ਬੜ੍ਹਤ ਦਿਵਾਈ।

ਕਤਰ ਦੀ ਟੀਮ (5-3-2)

ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ 2022 Live: ਉਦਘਾਟਨੀ ਸਮਾਰੋਹ ਦੀਆਂ ਸ਼ਾਨਦਾਰ ਤਸਵੀਰਾਂ ਆਈਆਂ ਸਾਹਮਣੇ

ਸਾਦ ਅਲਸ਼ੀਬ; ਪੇਡਰੋ ਮਿਗੁਏਲ, ਬੁਆਲੇਮ ਖੂਖੀ, ਬਸਮ ਹਿਸ਼ਾਮ, ਅਬਦੇਲਕਰੀਮ ਹਸਨ, ਹੋਮਾਮ ਅਹਿਮਦ, ਅਬਦੁਲਅਜ਼ੀਜ਼ ਹਾਤੇਮ, ਹਸਨ ਅਲਹਾਏਦੋਸ, ਕਰੀਮ ਬੋਦੀਆਫ, ਅਕਰਮ ਅਫੀਫ, ਅਲਮੋਏਜ਼ ਅਲੀ।
ਵਿਕਲਪ: ਮੁਹੰਮਦ ਵਦ, ਤਾਰੇਕ ਸਲਮਾਨ, ਅਹਿਮਦ ਅਲਾਲਦੀਨ, ਯੂਸਫ ਹਸਨ, ਮੇਸ਼ਲ ਬਰਸ਼ਾਮ, ਅਲੀ ਅਸਬੱਲਾਹ, ਮੁਹੰਮਦ ਮੁੰਤਰੀ, ਮੁਸਾਬ ਖਿਦਿਰ, ਇਸਮਾਈਲ ਮੁਹੰਮਦ, ਖਾਲੇਦ ਮੁਨੀਰ, ਸਲੇਮ ਅਲ-ਹਾਜਰੀ, ਆਸਿਮ ਮਾਦੀਬੋ, ਨਾਇਫ ਅਬਦੁਲਰਾਹਿਮ, ਜੈਸੇਮ ਗਾਬਰ, ਮੁਸਤਫਾ ਤਾਰੇਕ ਮੇਸ਼ਲ।

ਇਕਵਾਡੋਰ ਟੀਮ (4-4-2)

ਗੈਲਿਨਡੇਜ਼, ਏ. ਪ੍ਰੀਸੀਏਡੋ, ਟੋਰੇਸ, ਹਿਨਕਾਪੀ, ਐਸਟੂਪਿਨਨ; ਪਲਾਟਾ, ਮੇਂਡੇਜ਼, ਕੈਡੋ, ਇਬਰਾਰਾ, ਵੈਲੇਂਸੀਆ, ਐਸਟਰਾਡਾ।
ਵਿਕਲਪ: ਆਰਬੋਲੇਡਾ, ਸਿਫੂਏਂਟੇਸ, ਪਾਚੋ, ਗ੍ਰੂਏਜੋ, ਈ ਪ੍ਰੀਸੀਏਡੋ, ਰਮੀਰੇਜ਼, ਅਰੀਗਾ, ਮੇਨਾ, ਸਰਮਿਏਂਟੋ, ਪਲਾਸੀਓਸ, ਫ੍ਰੈਂਕੋ, ਡੋਮਿੰਗੁਏਜ਼, ਰੀਸਕੋ, ਪੋਰੋਜੋ, ਰੋਡਰਿਗਜ਼।


author

Mukesh

Content Editor

Related News