FIFA 2022 : ਇੰਗਲੈਂਡ ਨੂੰ ਹਰਾ ਕੇ ਸੈਮੀਫ਼ਾਈਨਲ ''ਚ ਪੁੱਜਾ ਫਰਾਂਸ, ਮੋਰੱਕੋ ਨਾਲ ਹੋਵੇਗਾ ਮੁਕਾਬਲਾ

Sunday, Dec 11, 2022 - 05:09 AM (IST)

ਸਪੋਰਟਸ ਡੈਸਕ : ਕਤਰ ਦੀ ਮੇਜ਼ਬਾਨੀ 'ਚ ਚੱਲ ਰਹੇ ਫੀਫਾ ਵਿਸ਼ਵ ਕੱਪ 2022 ਸੀਜ਼ਨ 'ਚ ਸ਼ਨੀਵਾਰ ਦੇਰ ਰਾਤ ਨੂੰ ਚੌਥਾ ਕੁਆਰਟਰ ਫਾਈਨਲ ਮੈਚ ਇੰਗਲੈਂਡ ਤੇ ਮੌਜੂਦਾ ਚੈਂਪੀਅਨ ਫਰਾਂਸ ਵਿਚਾਲੇ ਖੇਡਿਆ ਗਿਆ। ਮੈਚ ਬਹੁਤ ਰੋਮਾਂਚਕ ਰਿਹਾ, ਜਿਸ ਵਿਚ ਫਰਾਂਸ ਨੇ ਸ਼ਾਨਦਾਰ ਅੰਦਾਜ਼ ਵਿਚ 2-1 ਨਾਲ ਜਿੱਤ ਦਰਜ ਕੀਤੀ। ਫਰਾਂਸ ਨੇ ਵਿਸ਼ਵ ਕੱਪ ਵਿਚ ਪਹਿਲੀ ਵਾਰ ਇੰਗਲੈਂਡ ਨੂੰ ਹਰਾਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਫੀਫਾ 2022 : ਰੋਨਾਲਡੋ ਦਾ ਵਿਸ਼ਵਕੱਪ ਜਿੱਤ ਦਾ ਸੁਫਨਾ ਟੁੱਟਿਆ, ਪੁਰਤਗਾਲ ਵਿਸ਼ਵਕੱਪ ਤੋਂ ਹੋਇਆ ਬਾਹਰ

PunjabKesari

ਇਹ ਖ਼ਬਰ ਵੀ ਪੜ੍ਹੋ - ਮੁੰਡੇ ਵਾਲਿਆਂ ਨੇ ਫੇਰਿਆਂ ਤੋਂ 5 ਮਿੰਟ ਪਹਿਲਾਂ ਮੰਗ ਲਈ ਗੱਡੀ, ਕੁੜੀ ਵਾਲਿਆਂ ਨੇ ਕੁੱਟ ਦਿੱਤੇ ਬਰਾਤੀ (ਵੀਡੀਓ)

ਇਸ ਜਿੱਤ ਨਾਲ ਫਰਾਂਸ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਜਿੱਥੇ ਉਸ ਦਾ ਮੁਕਾਬਲਾ ਮੋਰੱਕੋ ਨਾਲ ਹੋਵੇਗਾ। ਇਸ ਟੀਮ ਨੇ ਆਪਣੇ ਕੁਆਰਟਰ ਫਾਈਨਲ ਮੈਚ ਵਿਚ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਪੁਰਤਗਾਲ ਨੂੰ 1-0 ਨਾਲ ਹਰਾਇਆ ਸੀ। ਫਰਾਂਸ ਅਤੇ ਮੋਰੱਕੋ ਵਿਚਾਲੇ ਸੈਮੀਫਾਈਨਲ ਮੈਚ 14 ਦਸੰਬਰ ਨੂੰ ਦੁਪਹਿਰ 12.30 ਵਜੇ ਖੇਡਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News