ਫਿਡੇ ਗ੍ਰੈਂਡ ਸਵਿਸ : ਹਰਿਕ੍ਰਿਸ਼ਣਾ ਦੀ ਸ਼ਾਨਦਾਰ ਵਾਪਸੀ
Monday, Nov 01, 2021 - 03:21 AM (IST)
ਰੀਗਾ (ਲਾਤੀਵੀਆ) (ਨਿਕਲੇਸ਼ ਜੈਨ)- ਫਿਡੇ ਗ੍ਰੈਂਡ ਸਵਿਸ ਦੇ ਪੁਰਸ਼ ਵਰਗ ਵਿਚ ਭਾਰਤ ਦੇ ਚੋਟੀ ਦੇ ਖਿਡਾਰੀ ਪੇਂਟਾਲਾ ਹਰਿਕ੍ਰਿਸ਼ਣਾ ਨੇ ਬੇਹੱਦ ਖਰਾਬ ਸ਼ੁਰੂਆਤ ਤੋਂ ਬਾਅ ਵਾਪਸੀ ਕਰਦੇ ਹੋਏ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਰਾਏ ਲੋਪੇਜ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਹਰਿਕ੍ਰਿਸ਼ਣਾ ਨੇ ਸਫੈਦ ਰੰਗ ਦੇ ਊਠ ਦੀ ਸ਼ਾਨਦਾਰ ਖੇਡ ਨਾਲ 56 ਚਾਲਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਤੋਂ ਬਾਅਦ ਹਰਿਕ੍ਰਿਸ਼ਣਾ 2.5 ਅੰਕ ਬਣਾ ਕੇ ਇਕ ਵਾਰ ਫਿਰ ਕੈਂਡੀਡੇਟ ਦੀ ਦੌੜ ਵਿਚ ਵਾਪਸ ਪਰਤ ਆਇਆ ਹੈ। ਜ਼ੋਰਦਾਰ ਲੈਅ ਵਿਚ ਚੱਲ ਰਹੇ ਭਾਰਤ ਦੇ 17 ਸਾਲਾ ਨਿਹਾਲ ਸਰੀਨ ਨੇ ਚੌਥੇ ਰਾਊਂਡ ਵਿਚ ਰੂਸ ਦੇ ਪਾਵੇਲ ਪੋਂਟਰਟੋਲਾ ਨਾਲ ਡਰਾਅ ਖੇਡਿਆ ਤੇ ਅਜੇ ਵੀ ਭਾਰਤੀ ਖਿਡਾਰੀ ਵਿਚ ਉਹ ਸਭ ਤੋਂ ਅੱਗੇ ਚੱਲ ਰਿਹਾ ਹੈ।
ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਹੋਰਨਾਂ ਭਾਰਤੀ ਖਿਡਾਰੀਆਂ ਵਿਚ ਗੁਰੇਸ਼ ਡੀ, ਕ੍ਰਿਸ਼ਣਨ ਸ਼ਸ਼ੀਕਿਰਣ, ਸੇਥੂਰਮਨ ਐੱਸ. ਪੀ. ਤੇ ਰੌਨਕ ਸਾਵਧਾਨੀ ਨੇ ਆਪਣੇ-ਆਪਣੇ ਮੁਕਾਬਲੇ ਡਰਾਅ ਖੇਡੇ ਜਦਕਿ ਅਰਜੁਨ ਐਰਗਾਸੀ, ਪ੍ਰਗਿਆਨੰਦਾ, ਸੂਰਯਸ਼ੇਖਰ ਗਾਂਗੁਲੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਵਰਗ ਵਿਚ ਹਰਿਕਾ ਦ੍ਰੋਣਾਵਲੀ ਨੇ ਚੀਨ ਦੇ ਜੂ ਜਿਨੇਰ ਦੇ ਨਾਲ ਆਪਣੀ ਬਾਜ਼ੀ ਡਰਾਅ ਖੇਡੀ ਜਦਕਿ ਪਦਮਿਨੀ ਰਾਊਤ ਨੂੰ ਰੂਸ ਦੀ ਅਲੀਨਾ ਕਸ਼ੀਸਕਯਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਦੋ ਹਾਰ ਤੋਂ ਬਾਅਦ ਆਰ. ਵੈਸ਼ਾਲੀ ਜਿੱਤ ਦਰਜ ਕਰਨ ਵਿਚ ਸਫਲ ਰਹੀ ਜਦਕਿ ਦਿਵਿਆ ਦੇਸ਼ਮੁਖ ਤੇ ਵੰਤਿਕਾ ਅਗਰਵਾਲ ਨੇ ਆਪਣੇ ਮੁਕਾਬਲੇ ਡਰਾਅ ਖੇਡੇ।
ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।