ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਦੇ ਜੇਤੂ ਦਾ ਫੈਸਲਾ ਹੁਣ ਹੋਵੇਗਾ ਟਾਈਬ੍ਰੇਕ ਨਾਲ

11/18/2019 1:35:12 PM

ਹੈਮਬਰਗ (ਨਿਕਲੇਸ਼ ਜੈਨ) : ਜਰਮਨੀ 'ਚ ਚੱਲ ਰਹੇ ਫਿਡੇ ਗ੍ਰਾਂ. ਪ੍ਰੀ. ਵਿਚ ਜੇਤੂ ਰੂਸ ਦਾ ਤਜਰਬੇਕਾਰੀ ਅਲੈਗਜ਼ੈਂਡਰ ਗ੍ਰੀਸਚੁਕ ਬਣੇਗਾ ਜਾਂ ਫਿਰ ਪੋਲੈਂਡ ਦਾ ਨੌਜਵਾਨ ਜਾਨ ਡੂਡਾ, ਇਸ ਦਾ ਫੈਸਲਾ ਹੁਣ ਰੈਪਿਡ ਤੇ ਬਲਿਟਜ਼ ਟਾਈਬ੍ਰੇਕ ਮੁਕਾਬਲਿਆਂ ਨਾਲ ਹੋਵੇਗਾ। ਦੋਵਾਂ ਵਿਚਾਲੇ ਫਾਈਨਲ ਵਿਚ ਖੇਡਿਆ ਗਿਆ ਦੂਜਾ ਕਲਾਸੀਕਲ ਮੁਕਾਬਲਾ ਵੀ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਿਆ। ਇਸ ਦੇ ਨਾਲ ਹੀ ਹੁਣ ਇਹ ਤੈਅ ਹੋ ਗਿਆ ਕਿ ਹੁਣ ਦੋਵਾਂ ਨੂੰ ਫਾਈਨਲ ਟਾਈਬ੍ਰੇਕ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡ ਰਿਹਾ ਗ੍ਰੀਸਚੁਕ ਇਕ ਵਾਰ ਫਿਰ ਬਿਹਤਰ ਸਥਿਤੀ ਦਾ ਫਾਇਦਾ ਨਹੀਂ ਚੁੱਕ ਸਕਿਆ। ਕਿਊ. ਜੀ. ਡੀ. ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਗ੍ਰੀਸਚੁਕ ਨੇ ਆਪਣੇ ਇਕ ਪਿਆਦੇ ਦਾ ਬਲੀਦਾਨ ਦਿੰਦਿਆਂ ਆਪਣੇ ਸਰਗਰਮ ਮੋਹਰਿਆਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਜਾਨ ਡੂਡਾ ਸਹੀ ਸਮੇਂ ਵਿਚ ਬਚਾਅ ਕਰਨ ਵਿਚ ਸਫਲ ਰਿਹਾ ਤੇ ਮੈਚ 38 ਚਾਲਾਂ ਵਿਚ ਡਰਾਅ ਰਿਹਾ।

PunjabKesari

ਹੁਣ ਸਭ ਤੋਂ ਪਹਿਲਾਂ 25 ਮਿੰਟ ਪ੍ਰਤੀ ਖਿਡਾਰੀ ਦੇ 2 ਰੈਪਿਡ ਮੁਕਾਬਲੇ ਹੋਣਗੇ। ਨਤੀਜਾ ਨਾ ਨਿਕਲਣ 'ਤੇ 10 ਮਿੰਟ ਪ੍ਰਤੀ ਖਿਡਾਰੀ ਦੇ 2 ਹੋਰ ਰੈਪਿਡ ਮੁਕਾਬਲੇ ਹੋਣਗੇ। ਜੇਕਰ ਇੱਥੇ ਵੀ ਨਤੀਜਾ ਨਾ ਆਇਆ ਤਾਂ 5 ਮਿੰਟ ਪ੍ਰਤੀ ਖਿਡਾਰੀ ਦੇ 2 ਬਲਿਟਜ਼ ਮੁਕਾਬਲੇ ਖੇਡੇ ਜਾਣਗੇ। ਇਨ੍ਹਾਂ ਸਾਰਿਆਂ ਦੇ ਵੀ ਨਤੀਜਾ ਨਾ ਮਿਲਣ 'ਤੇ ਅਰਮਾਗੋਦੇਨ ਬਲਿਟਜ਼ ਦਾ ਮੁਕਾਬਲਾ ਹੋਵੇਗਾ, ਜਿਥੇ ਜੇਕਰ ਕਾਲੇ ਮੋਹਰਿਆਂ ਨਾਲ ਖੇਡ ਰਹੇ ਖਿਡਾਰੀ ਨੇ ਡਰਾਅ ਵੀ ਖੇਡਿਆ ਤਾਂ ਉਸ ਨੂੰ ਜੇਤੂ ਐਲਾਨ ਕਰ ਦਿੱਤਾ ਜਾਵੇਗਾ।