ਫੀਡੇ ਗ੍ਰਾਂ. ਪ੍ਰੀ. ਸ਼ਤਰੰਜ-2022 ਵਿਚ ਵਿਦਿਤ ਦੇ ਸਾਹਮਣੇ ਲੇਵੋਨ ਅਰੋਨਿਅਨ ਦੀ ਚੁਣੌਤੀ

Thursday, Feb 03, 2022 - 12:53 AM (IST)

ਫੀਡੇ ਗ੍ਰਾਂ. ਪ੍ਰੀ. ਸ਼ਤਰੰਜ-2022 ਵਿਚ ਵਿਦਿਤ ਦੇ ਸਾਹਮਣੇ ਲੇਵੋਨ ਅਰੋਨਿਅਨ ਦੀ ਚੁਣੌਤੀ

ਬਰਲਿਨ (ਨਿਕਲੇਸ਼ ਜੈਨ)- ਇਕ ਦਿਨ ਬਾਅਦ ਸ਼ੁਰੂ ਹੋ ਰਹੀ ਫੀਡੇ ਗ੍ਰਾਂ. ਪ੍ਰੀ. ਸੀਰੀਜ਼ ਦੇ ਪੂਲ-ਡੀ ਵਿਚ ਭਾਰਤ ਤੋਂ ਗਰੈਂਡ ਮਾਸਟਰ ਵਿਦਿਤ ਗੁਜਰਾਤੀ ਵਿਸ਼ਵ ਕੱਪ ਤੋਂ ਚੋਣ ਹੋ ਕੇ ਇਸ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਸਨ। ਹੁਣ ਉਨ੍ਹਾਂ ਦੇ ਸਾਹਮਣੇ ਆਪਣੇ ਪੂਲ-ਸੀ ਵਿਚ ਟਾਪ ਉੱਤੇ ਰਹਿ ਕੇ ਸੈਮੀ-ਫਾਈਨਲ ਵਿਚ ਜਗ੍ਹਾ ਬਣਾਉਣ ਦੀ ਚੁਣੌਤੀ ਹੋਵੇਗੀ। 

ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ

PunjabKesari
ਵਿਸ਼ਵ ਦੇ 21ਵੇਂ ਨੰਬਰ ਦੇ ਖਿਡਾਰੀ ਵਿਦਿਤ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵਿਸ਼ਵ ਦੇ ਨੰਬਰ-7 ਖਿਡਾਰੀ ਲੇਵੋਨ ਅਰੋਨਿਅਨ ਨੂੰ ਹਰਾਉਣ ਦੀ ਹੋਵੇਗੀ। ਉਂਝ ਵਿਦਿਤ ਇਸ ਤੋਂ ਪਹਿਲਾਂ ਇਕ ਵਾਰ ਅਰੋਨਿਅਨ ਨੂੰ ਮਾਤ ਦੇ ਚੁੱਕੇ ਹਨ। ਬਾਕੀ ਦੇ 2 ਪ੍ਰਤੀਭਾਗੀ ਰੂਸ ਦੇ ਡੇਨੀਅਲ ਡੁਬੋਵ ਅਤੇ ਜਰਮਨੀ ਦੇ ਵਿਨਸੇਂਟ ਕੇਮਰ ਖਿਲਾਫ ਉਨ੍ਹਾਂ ਦਾ ਪ੍ਰਦਰਸ਼ਨ ਹਮੇਸ਼ਾ ਤੋਂ ਚੰਗਾ ਰਿਹਾ ਹੈ। ਹੁਣ ਹਾਲ ਵਿਚ ਟਾਟਾ ਸਟੀਲ ਦੇ ਪਹਿਲੇ ਹਿੱਸੇ ਵਿਚ ਜਿਸ ਅੰਦਾਜ 'ਚ ਵਿਦਿਤ ਨੇ ਖੇਡ ਦਿਖਾਇਆ ਸੀ, ਜੇਕਰ ਉਹ ਉਸ ਤਰ੍ਹਾਂ ਖੇਡੇ ਤਾਂ ਭਾਰਤ ਦੇ ਵਿਸ਼ਵਨਾਥਨ ਆਨੰਦ ਤੋਂ ਬਾਅਦ ਕੈਂਡੀਡੇਟ ਵਿਚ ਜਗ੍ਹਾ ਬਣਾਉਣ ਵਾਲੇ ਦੂਜੇ ਖਿਡਾਰੀ ਬਣਨ ਦੀ ਸਮਰੱਥਾ ਰੱਖਦੇ ਹਨ।

ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News