ਸ਼ਤਰੰਜ : ਪੋਲੈਂਡ ਦੇ ਡੂਡਾ ਹੱਥੋਂ ਹਾਰ ਕੇ ਵਿਦਿਤ ਬਾਹਰ
Saturday, Jul 31, 2021 - 03:28 AM (IST)
ਸੋਚੀ (ਰੂਸ) (ਨਿਕਲੇਸ਼ ਜੈਨ)- ਫਿਡੇ ਵਿਸ਼ਵ ਕੱਪ ਸ਼ਤਰੰਜ ਦੇ ਕੁਆਰਟਰ ਫਾਈਨਲ ਵਿਚ ਭਾਰਤ ਦੇ ਵਿਦਿਤ ਗੁਜਰਾਤੀ ਨੂੰ ਪੋਲੈਂਡ ਦੇ ਜਾਨ ਡੂਡਾ ਹੱਥੋਂ 1.5-0.5 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਦਿਤ ਵਿਸ਼ਵ ਕੱਪ ਦੇ ਆਖਰੀ-8 ਵਿਚ ਪਹੁੰਚਣ ਵਾਲਾ ਭਾਰਤ ਦਾ ਹੁਣ ਤੱਕ ਦਾ ਦੂਜਾ ਅਤੇ ਪਿਛਲੇ 15 ਸਾਲਾਂ ਵਿਚ ਪਹਿਲਾ ਖਿਡਾਰੀ ਹੈ। ਪੋਲੈਂਡ ਦੇ ਜਾਨ ਡੂਡਾ ਵਿਰੁੱਧ ਪਹਿਲਾ ਕਲਾਸੀਕਲ ਮੁਕਾਬਲਾ ਡਰਾਅ ਹੋਣ ਤੋਂ ਬਾਅਦ ਦੂਜੇ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡ ਰਹੇ ਵਿਦਿਤ ਨੇ ਰਾਏ ਲੋਪੇਜ ਓਪਨਿੰਗ ਵਿਚ ਇਕ ਬੇਹੱਦ ਹੀ ਹਮਲਾਵਰ ਖੇਡ ਦਿਖਾਈ ਅਤੇ ਲਗਾਤਾਰ ਡੂਡਾ ਦੇ ਰਾਜਾ 'ਤੇ ਹਮਲੇ ਕੀਤੇ।
ਇਹ ਖ਼ਬਰ ਪੜ੍ਹੋ- ਓਲੰਪਿਕ ਸੋਨ ਤਮਗਾ ਜਿੱਤਣ 'ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ 2.25 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ
ਖੇਡ ਦੀ 34ਵੀਂ ਚਾਲ ਤੱਕ ਵਿਦਿਤ ਤਿੰਨ ਪਿਆਦਿਆਂ ਦੀ ਬੜ੍ਹਤ 'ਤੇ ਇਕ ਘੋੜੇ ਦੇ ਘੱਟ ਹੋਣ ਨਾਲ ਖੇਡ ਰਿਹਾ ਸੀ ਅਤੇ ਮੁਕਾਬਲਾ ਡਰਾਅ ਵੱਲ ਵਧ ਰਿਹਾ ਸੀ ਪਰ ਤਦ ਉਸਦੇ ਹਾਥੀ ਦੀ ਇਕ ਗਲਤ ਚਾਲ ਨੇ ਖੇਡ ਪੂਰੀ ਤਰ੍ਹਾਂ ਨਾਲ ਡੂਡਾ ਦੇ ਪੱਖ ਵਿਚ ਮੋੜ ਦਿੱਤੀ ਅਥੇ 50 ਚਾਲਾਂ ਵਿਚ ਵਿਦਿਤ ਨੂੰ ਹਾਰ ਸਵੀਕਾਰ ਕਰਨੀ ਪਈ। ਹਾਲਾਂਕਿ ਪ੍ਰਤੀਯੋਗਿਤਾ ਵਿਚੋਂ ਬਾਹਰ ਹੋਣ ਤੋਂ ਪਹਿਲਾਂ ਵਿਦਿਤ ਨੇ ਫਿਡੇ ਗ੍ਰਾਂ. ਪ੍ਰੀ ਲਈ ਆਪਣਾ ਸਥਾਨ ਪੱਕਾ ਕਰਨ ਲਿਆ ਸੀ ਅਤੇ ਵਿਸ਼ਵ ਰੈਂਕਿੰਗ ਵਿਚ ਉਹ 21ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਇਹ ਖ਼ਬਰ ਪੜ੍ਹੋ- ਬਿੱਲ ਰਾਹੀਂ ਸਰਕਾਰੀ ਬੀਮਾ ਕੰਪਨੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਯਤਨ : ਸੀਤਾਰਮਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।