ਫਿਡੇ ਕੈਂਡੀਡੇਟ ਸ਼ਤਰੰਜ 1 ਨਵੰਬਰ ਤੋਂ

09/11/2020 1:29:37 AM

ਮਾਸਕੋ (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਸੰਘ ਨੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਚੁਣੌਤੀ ਦੇਣ ਵਾਲੇ ਖਿਡਾਰੀ ਨੂੰ ਤੈਅ ਕਰਨ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦਰਅਸਲ ਸ਼ਤਰੰਜ ਵਿਚ ਫਿਡੇ ਚੈਂਪੀਅਨ ਨੂੰ ਚੁਣੌਤੀ ਦਿੰਦਾ ਹੈ। ਇਸ ਸਾਲ ਮਾਰਚ ਵਿਚ ਜਦੋਂ ਵਿਸ਼ਵ ਦੇ ਚੋਟੀ ਦੇ 8 ਖਿਡਾਰੀ ਇਸ ਟੂਰਨਾਮੈਂਟ ਨੂੰ ਰੂਸ ਦੇ ਏਕਾਤੇਰਿਨਬੁਰਗ ਵਿਚ ਖੇਡ ਰਹੇ ਸਨ ਤਦ ਕੋਵਿਡ-19 ਦੀ ਵਜ੍ਹਾ ਨਾਲ 14 ਰਾਊਂਡਾਂ ਦੇ ਟੂਰਨਾਮੈਂਟ ਨੂੰ 7 ਰਾਊਂਡਾਂ ਤੋਂ ਬਾਅਦ ਹੀ ਰੋਕ ਦਿੱਤਾ ਗਿਆ ਸੀ।
ਵਿਸ਼ਵ ਸ਼ਤਰੰਜ ਸੰਘ ਨੇ ਪ੍ਰਤੀਯੋਗਿਤਾ ਨੂੰ 1 ਨਵੰਬਰ ਤੋਂ ਦੁਬਾਰਾ ਕਰਵਾਏ ਜਾਣ ਦਾ ਐਲਾਨ ਕੀਤਾ ਹੈ। ਵੈਸੇ ਤਾਂ ਪ੍ਰਤੀਯੋਗਿਤਾ ਉਸੇ ਸਥਾਨ ਤੇ ਸ਼ਹਿਰ ਵਿਚ ਖੇਡੀ ਜਾਵੇਗੀ ਪਰ ਫਿਡੇ ਨੇ ਹੰਗਾਮੀ ਸਥਿਤੀ ਲਈ ਜਾਰਜੀਆ ਦੇ ਤਿਬਲਿਸੀ ਸ਼ਹਿਰ ਨੂੰ ਵੀ ਆਯੋਜਨ ਲਈ ਤਿਆਰ ਰੱਖਿਆ ਹੈ।


Gurdeep Singh

Content Editor

Related News