ਫਿਡੇ ਨੇ ਕੈਨੇਡਾ ਅੱਗੇ ਕੈਂਡੀਡੇਟਸ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਵੀਜ਼ਾ ਜਾਰੀ ਕਰਨ ਦੀ ਅਪੀਲ ਕੀਤੀ

Sunday, Mar 03, 2024 - 10:45 AM (IST)

ਫਿਡੇ ਨੇ ਕੈਨੇਡਾ ਅੱਗੇ ਕੈਂਡੀਡੇਟਸ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਵੀਜ਼ਾ ਜਾਰੀ ਕਰਨ ਦੀ ਅਪੀਲ ਕੀਤੀ

ਨਵੀਂ ਦਿੱਲੀ–ਵੱਕਾਰੀ ਕੈਂਡੀਡੇਟਸ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀਜ਼ਾ ਜਾਰੀ ਕਰਨ ਵਿਚ ਦੇਰੀ ’ਤੇ ਚਿੰਤਾ ਜਤਾਉਂਦੇ ਹੋਏ ਕੌਮਾਂਤਰੀ ਸ਼ਤਰੰਜ ਸੰਘ ਫਿਡੇ ਨੇ ਅਰਜ਼ੀਆਂ ’ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਕੈਨੇਡਾ 3 ਤੋਂ 22 ਅਪ੍ਰੈਲ ਤਕ ਟੋਰਾਂਟੋ ਵਿਚ ਹੋਣ ਵਾਲੇ ਇਸ ਵੱਕਾਰੀ ਸ਼ਤਰੰਜ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।
ਇਸ ਪ੍ਰਤੀਯੋਗਿਤਾ ਵਿਚ ਭਾਰਤ ਦੇ 5 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਵਿਚ 2 ਮਹਿਲਾ ਖਿਡਾਰੀ ਸ਼ਾਮਲ ਹਨ। ਇਸ ਪ੍ਰਤੀਯੋਗਿਤਾ ਤੋਂ ਓਪਨ ਤੇ ਮਹਿਲਾ ਵਰਗ ਦੋਵਾਂ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਦੀ ਚੁਣੌਤੀ ਦੇਣ ਵਾਲੇ ਖਿਡਾਰੀ ਦਾ ਫੈਸਲਾ ਹੋਵੇਗਾ। ਭਾਰਤ ਵੱਲੋਂ ਆਰ. ਪ੍ਰਗਿਆਨੰਦਾ,ਵਿਦਿਤ ਗੁਜਰਾਤੀ ਤੇ ਡੀ. ਗੁਕੇਸ਼ ਨੇ ਇਸ ਪ੍ਰਤੀਯੋਗਿਤਾ ਲਈ ਕੁਆਲੀਫਾਈ ਕੀਤਾ ਹੈ, ਜਿਨ੍ਹਾਂ ਵਿਚ 8 ਖਿਡਾਰੀ ਡਬਲ ਰਾਊਂਡ ਰੌਬਿਨ ਆਧਾਰ ’ਤੇ ਇਕ-ਦੂਜੇ ਦਾ ਸਾਹਮਣਾ ਕਰਨਗੇ। ਮਹਿਲਾਵਾਂ ਦੀ ਪ੍ਰਤੀਯੋਗਿਤਾ ਲਈ ਭਾਰਤ ਵੱਲੋਂ ਆਰ. ਵੈਸ਼ਾਲੀ ਤੇ ਕੋਨੇਰੂ ਹੰਪੀ ਨੇ ਕੁਆਲੀਫਾਈ ਕੀਤਾ। ਓਪਨ ਤੇ ਮਹਿਲਾ ਵਰਗ ਦੋਵੇਂ ਪ੍ਰਤੀਯੋਗਿਤਾਵਾਂ ਇਕੱਠੇ ਖੇਡੀਆਂ ਜਾਣਗੀਆਂ।


author

Aarti dhillon

Content Editor

Related News