ਤਲਵਾਰਬਾਜ਼ੀ : ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਕੁਆਟਰ ਫਾਈਨਲ ''ਚ ਹਾਰੀ ਭਵਾਨੀ ਦੇਵੀ

Tuesday, Sep 26, 2023 - 12:05 PM (IST)

ਤਲਵਾਰਬਾਜ਼ੀ : ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਕੁਆਟਰ ਫਾਈਨਲ ''ਚ ਹਾਰੀ ਭਵਾਨੀ ਦੇਵੀ

ਹਾਂਗਜ਼ੂ : ਭਾਰਤ ਦੀ ਸਟਾਰ ਤਲਵਾਰਬਾਜ਼ ਭਵਾਨੀ ਦੇਵੀ ਨੇ ਏਸ਼ੀਆਈ ਖੇਡਾਂ ਦੇ ਮਹਿਲਾ ਸਾਬਰੇ ਮੁਕਾਬਲੇ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਕੁਆਰਟਰ ਫਾਈਨਲ ਵਿੱਚ ਚੀਨ ਦੀ ਯਾਕੀ ਸ਼ਾਓ ਤੋਂ 7-15 ਨਾਲ ਹਾਰ ਗਈ। ਏਸ਼ੀਆਈ ਖੇਡਾਂ ਵਿੱਚ ਆਪਣੇ ਪਹਿਲੇ ਤਮਗੇ ਤੋਂ ਇੱਕ ਜਿੱਤ ਦੂਰ ਰਹੀ ਓਲੰਪੀਅਨ ਭਵਾਨੀ ਦੇਵੀ ਨੇ ਕੁਆਰਟਰ ਫਾਈਨਲ ਦੇ ਪਹਿਲੇ ਪੜਾਅ ਵਿੱਚ ਚੰਗੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਚੀਨੀ ਵਿਰੋਧੀ ਨੇ ਹਾਲਾਂਕਿ ਤਿੰਨ ਦੇ ਮੁਕਾਬਲੇ ਸੱਤ ਟੱਚ ਦੇ ਰਾਹੀਂ 8-3 ਦੀ ਬੜ੍ਹਤ ਬਣਾ ਲਈ। ਦੂਜੇ ਪੜਾਅ ਵਿੱਚ, ਭਵਾਨੀ ਨੇ ਚਾਰ ਵਾਰ ਹੋਰ ਛੂਹਿਆ ਪਰ ਇਹ ਨਾਕਾਮ ਸੀ।

ਇਹ ਵੀ ਪੜ੍ਹੋ : ਦਿਵਿਆਂਸ਼ ਅਤੇ ਰਮਿਤਾ ਦੀ ਜੋੜੀ ਰੋਮਾਂਚਕ ਮੁਕਾਬਲੇ ਤੋਂ ਬਾਅਦ ਤਮਗੇ ਤੋਂ ਖੁੰਝੀ
ਨਾਕਆਊਟ ਗੇੜ ਵਿੱਚ 15 ਟੱਚ ਤੱਕ ਪਹਿਲੇ ਪਹੁੰਚਣ ਵਾਲਾ ਜੇਤੂ ਹੁੰਦਾ ਹੈ ਅਤੇ ਸ਼ਾਓ ਨੇ ਦੂਜੇ ਪੜਾਅ ਵਿੱਚ ਆਸਾਨੀ ਨਾਲ ਇਸ ਅੰਕੜੇ ਨੂੰ ਛੂਹ ਲਿਆ। ਤਲਵਾਰਬਾਜ਼ੀ ਵਿੱਚ ਸੈਮੀਫਾਈਨਲ ਵਿੱਚ ਪਹੁੰਚ ਕੇ ਕਾਂਸੀ ਦਾ ਤਮਗਾ ਪੱਕਾ ਹੋ ਜਾਂਦਾ ਹੈ ਪਰ ਭਵਾਨੀ ਦੇਵੀ ਦੀ ਕਿਸਮਤ ਮਾੜੀ ਰਹੀ ਕਿਉਂਕਿ ਉਸ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ ਹੀ 2018 ਏਸ਼ੀਆਈ ਖੇਡਾਂ ਦੀ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਨਾਲ ਹੋਇਆ ਸੀ। ਇਸ ਤੋਂ ਪਹਿਲਾਂ ਉਹ ਆਪਣੇ ਪੂਲ ਵਿੱਚ ਟਾਪ ਕਰਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ।

ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ
ਭਵਾਨੀ ਦੇਵੀ ਨੇ ਆਪਣੇ ਪੰਜ ਵਿਰੋਧੀਆਂ ਨੂੰ ਹਰਾ ਕੇ ਪੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਪਹਿਲਾਂ ਸਿੰਗਾਪੁਰ ਦੀ ਜੂਲੀਅਟ ਜੀ ਮਿਨ ਹੇਂਗ ਨੂੰ 5-2 ਨਾਲ ਹਰਾਇਆ। ਇਸ ਤੋਂ ਬਾਅਦ ਸਾਊਦੀ ਅਰਬ ਦੀ ਅਲਹਸਨਾ ਅਲ-ਅਮਦ ਨੂੰ 5-1 ਨਾਲ ਹਰਾਇਆ। ਏਸ਼ੀਅਨ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਭਵਾਨੀ ਨੇ ਕਰੀਨਾ ਡੋਸਪੇ ਨੂੰ 5-3 ਨਾਲ ਹਰਾ ਕੇ ਉਜ਼ਬੇਕਿਸਤਾਨ ਦੀ ਜ਼ੈਨਬ ਦਿਬੇਕੋਵਾ ਅਤੇ ਬੰਗਲਾਦੇਸ਼ ਦੀ ਰੁਕਸਾਨਾ ਖਾਤੂਨ ਨੂੰ 5-1 ਦੇ ਫਰਕ ਨਾਲ ਹਰਾਇਆ। ਭਵਾਨੀ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੀ ਟੀ ਫੋਕਾਊ ਨੂੰ 15-9 ਨਾਲ ਹਰਾਇਆ ਸੀ। ਭਾਰਤ ਹੁਣ ਏਪੀ ਮਹਿਲਾ ਅਤੇ ਪੁਰਸ਼ ਫੋਇਲ ਟੀਮ ਵਰਗ ਵਿੱਚ ਖੇਡੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Aarti dhillon

Content Editor

Related News