ਕ੍ਰਾਜਿਨੋਵਿਚ ਨੂੰ ਹਰਾ ਕੇ ਫੈਡਰਰ ਬਾਸੇਲ ਟੂਰਨਾਮੈਂਟ ਦੇ ਦੂਜੇ ਦੌਰ ''ਚ

Wednesday, Oct 24, 2018 - 12:29 PM (IST)

ਕ੍ਰਾਜਿਨੋਵਿਚ ਨੂੰ ਹਰਾ ਕੇ ਫੈਡਰਰ ਬਾਸੇਲ ਟੂਰਨਾਮੈਂਟ ਦੇ ਦੂਜੇ ਦੌਰ ''ਚ

ਬਾਸੇਲ : ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਰੋਜਰ ਫੈਡਰਰ ਨੇ ਸਖਤ ਮੁਕਾਬਲੇ 'ਚ ਮੰਗਲਵਾਰ ਨੂੰ ਸਰਬੀਆ ਦੇ ਫਿਲਿਪ ਕ੍ਰਾਜਿਨੋਵਿਚ ਨੂੰ ਹਰਾ ਕੇ ਸਵਿਸ ਇੰਡੋਰ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਗ੍ਹਾ ਬਣਾਈ। 8 ਵਾਰ ਦੇ ਚੈਂਪੀਅਨ ਫੈਡਰਰ ਨੇ 3 ਸੈੱਟ ਤੱਕ ਚੱਲੇ ਮੁਕਾਬਲੇ ਵਿਚ 6-2, 4-6, 6-4 ਨਾਲ ਜਿੱਤ ਦਰਜ ਕੀਤੀ। ਫੈਡਰਰ 'ਤੇ 1998 ਵਿਚ ਕਿਸ਼ੋਰ ਖਿਡਾਰੀ ਦੇ ਰੂਪ ਵਿਚ ਇੱਥੇ ਡੈਬਿਯੂ ਤੋਂ ਬਾਅਦ ਟੂਰਨਾਮੈਂਟ 'ਚ ਸਭ ਤੋਂ ਜਲਦੀ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਪਰ ਉਹ ਤੀਜੇ ਅਤੇ ਫਾਈਨਲ ਸੈੱਟ ਵਿਚ ਦਮਦਾਰ ਖੇਡ ਦਿਖਾ ਕੇ ਜਿੱਤ ਦਰਜ ਕਰਨ 'ਚ ਸਫਲ ਰਹੇ। ਦੂਜੇ ਦੌਰ ਵਿਚ ਫੈਡਰਰ ਦਾ ਸਾਹਮਣਾ ਯੇਨ ਲੇਨਾਰਡ ਸਟ੍ਰਫ ਨਾਲ ਹੋਵੇਗਾ ਜਿਸ ਨੇ ਆਸਟਰੇਲੀਆ ਦੇ ਜਾਨ ਮਿਲਮੈਨ ਨੂੰ 7-6 (7/3), 6-2 ਨਾਲ ਹਰਾਇਆ। ਮਿਲਮੈਨ ਨੇ ਹੀ ਅਮਰੀਕੀ ਓਪਨ ਵਿਚ ਫੈਡਰਰ ਨੂੰ ਹਰਾਇਆ ਸੀ।


Related News