ਚੈਂਪੀਅਨਸ ਲੀਗ ''ਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਕਲੱਬ ਬਣੇਗਾ ਐੱਫ.ਸੀ. ਗੋਆ

07/19/2020 1:37:15 AM

ਨਵੀਂ ਦਿੱਲੀ – ਫੁੱਟਬਾਲ ਕਲੱਬ ਐੱਫ. ਸੀ. ਗੋਆ 2021-21 ਵਿਚ ਹੋਣ ਵਾਲੀ ਐੱਫ. ਸੀ. ਚੈਂਪੀਅਨਸ ਲੀਗ (ਏ. ਸੀ. ਐੱਲ.) ਵਿਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਕਲੱਬ ਬਣੇਗਾ।ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਇਸ ਨੂੰ ਇਕ ਿਬਹਤਰੀਨ ਮੌਕਾ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿਚ ਕੋਈ ਭਾਰਤੀ ਕਲੱਬ ਇਸ ਟੂਰਨਾਮੈਂਟ ਦੇ ਆਖਰੀ ਚਾਰ ਵਿਚ ਪਹੁੰਚੇਗਾ।ਕੁਸ਼ਲ ਦਾਸ ਨੇ ਕਿਹਾ,''ਏ. ਐੱਫ. ਸੀ. ਚੈਂਪੀਅਨਸ ਲੀਗ ਵਿਚ ਪਹਿਲੀ ਵਾਰ ਖੇਡਣਾ ਇਕ ਸ਼ਾਨਦਾਰ ਮੌਕਾ ਹੈ। ਸਾਰੇ ਭਾਰਤੀ ਕਲੱਬਾਂ ਨੂੰ ਇਸ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਤੇ ਏ. ਸੀ. ਐੱਲ. ਵਿਚ ਖੇਡਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।''ਉਸ ਨੇ ਕਿਹਾ,''ਪਿਛਲੇ ਸਾਲ ਨੂੰ ਛੱਡ ਕੇ ਏ. ਐੱਫ. ਸੀ. ਕੱਪ ਦੇ ਬਾਕੀ ਸੈਸ਼ਨਾਂ ਵਿਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਏ. ਸੀ. ਐੱਲ. ਵਿਚ ਸਾਡੀ ਕੋਸ਼ਿਸ਼ ਗਰੁੱਪ ਗੇੜ ਨੂੰ ਪਾਰ ਕਰਨਾ ਹੋਵੇਗੀ ਤੇ ਇਸ ਤੋਂ ਬਾਅਦ ਤਕਰੀਬਨ 2-3 ਸਾਲ ਵਿਚ ਮੈਨੂੰ ਲੱਗਦਾ ਹੈ ਕਿ ਕੋਈ ਭਾਰਤੀ ਕਲੱਬ ਇਸ ਦੇ ਸੈਮੀਫਾਈਨਲ ਵਿਚ ਪਹੁੰਚੇਗਾ।
 


Inder Prajapati

Content Editor

Related News