FC ਗੋਆ ਨੇ ਸਪੈਨਿਸ਼ ਵਿੰਗਰ ਜਾਰਜ ਓਰਟਿਜ ਨਾਲ ਕੀਤਾ ਕਰਾਰ

Thursday, Aug 06, 2020 - 09:16 PM (IST)

FC ਗੋਆ ਨੇ ਸਪੈਨਿਸ਼ ਵਿੰਗਰ ਜਾਰਜ ਓਰਟਿਜ ਨਾਲ ਕੀਤਾ ਕਰਾਰ

ਪਣਜੀ- ਇੰਡੀਅਨ ਸੁਪਰ ਲੀਗ ਦੀ ਫ੍ਰੈਂਚਾਇਜ਼ੀ ਐੱਫ. ਸੀ. ਗੋਆ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੇ ਸਪੈਨਿਸ਼ ਵਿੰਗਰ ਜਾਰਜ ਓਰਟਿਜ ਤੋਂ 'ਫ੍ਰੀ ਟ੍ਰਾਂਸਫਰ 'ਤੇ ਕਰਾਰ ਦੀ ਰਸਮ ਪੂਰੀ ਕਰ ਲਈ ਹੈ। ਜਾਰਜ ਨਾਲ 2 ਸਾਲ ਦਾ ਇਕਰਾਰਨਾਮਾ ਕੀਤਾ ਗਿਆ ਹੈ, ਜਿਸ ਨਾਲ 28 ਸਾਲ ਦਾ ਇਹ ਖਿਡਾਰੀ 2022 ਦੀ ਗਰੀਆਂ ਤੱਕ ਕਲੱਬ ਦੇ ਨਾਲ ਰਹੇਗਾ।
ਜਾਰਜ ਨੇ ਕਲੱਬ ਵਲੋਂ ਜਾਰੀ ਮੀਡੀਆ ਰੀਲੀਜ਼ 'ਚ ਕਿਹਾ- ਇਹ ਲੀਗ ਬਹੁਤ ਮੁਕਾਬਲੇ ਵਾਲੀ ਹੈ ਤੇ ਇਹ ਸ਼ਾਨਦਾਰ ਕਲੱਬ ਹੈ। ਮੈਂ ਐੱਫ. ਸੀ. ਗੋਆ ਦੇ ਮੈਚ ਦੇਖੇ ਹਨ, ਜਿਸ ਦਾ ਪੱਧਰ ਬਹੁਤ ਉੱਚਾ ਹੁੰਦਾ ਹੈ। ਮੈਂ ਕੋਚ ਤੇ ਹੋਰ ਅਧਿਕਾਰੀਆਂ ਨਾਲ ਗੱਲ ਕੀਤੀ। ਮੈਂ ਭਵਿੱਖ 'ਚ ਇਸ ਕਲੱਬ ਦੇ ਨਾਲ ਖੇਡਣਾ ਚਾਹਾਂਗਾ।


author

Gurdeep Singh

Content Editor

Related News