FC ਗੋਆ ਨੇ ਸਪੇਨ ਦੇ ਡਿਫੈਂਡਰ ਇਵਾਨ ਗੋਂਜਾਲੇਜ ਨਾਲ ਕੀਤਾ ਇਕਰਾਰਨਾਮਾ

08/11/2020 8:55:52 PM

ਪਣਜੀ- ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫ੍ਰੈਂਚਾਇਜ਼ੀ ਐੱਫ. ਸੀ. ਗੋਆ ਨੇ ਸਪੇਨ ਦੇ ਡਿਫੈਂਡਰ ਇਵਾਨ ਗੋਂਜਾਲੇਜ ਦੇ ਨਾਲ ਸਥਾਈ ਸਮਝੌਤੇ ਦੀਆਂ ਰਸਮਾਂ ਪੂਰੀਆਂ ਕੀਤੀਆਂ। ਗੋਂਜਾਲੇਜ ਨੇ ਕਲਚਰਲ ਲਿਓਨੇਸਾ ਦੇ ਨਾਲ ਇਕਰਾਰਨਾਮਾ ਖਤਮ ਕਰਕੇ ਐੱਫ. ਸੀ. ਗੋਆ ਦੇ ਨਾਲ ਸਮਝੌਤਾ ਕੀਤਾ। ਐੱਫ. ਸੀ. ਗੋਆ ਦੇ ਨਾਲ ਗੋਂਜਾਲੇਜ ਨੇ 2 ਸਾਲ ਦਾ ਇਕਰਾਰਨਾਮਾ ਕੀਤਾ ਹੈ। ਗੋਂਜਾਲੇਜ ਇਸ ਤੋਂ ਪਹਿਲਾਂ ਰੀਅਲ ਮੈਡ੍ਰਿਡ ਨਾਲ ਵੀ ਜੁੜੇ ਰਹੇ ਹਨ। ਉਹ ਪਿਛਲੇ ਸੈਸ਼ਨ 'ਚ ਕਲਚਰਲ ਲਿਓਨੇਸਾ ਦੇ ਕਪਤਾਨ ਰਹੇ ਸਨ। ਉਹ ਪਿਛਲੇ ਚਾਰ ਸੈਸ਼ਨ ਤੋਂ ਟੀਮ ਨਾਲ ਜੁੜੇ ਸਨ।


Gurdeep Singh

Content Editor

Related News