AFC ਚੈਂਪੀਅਨਸ ਲੀਗ ਗਰੁੱਪ ਪੜਾਅ ''ਚ ਪਹੁੰਚਣ ਵਾਲਾ ਪਹਿਲਾ ਭਾਰਤੀ ਕਲੱਬ ਬਣਿਆ FC ਗੋਆ

02/20/2020 5:01:57 PM

ਜਮਸ਼ੇਦਪੁਰ— ਐੱਫ. ਸੀ. ਗੋਆ ਨੇ ਬੁੱਧਵਾਰ ਨੂੰ ਇੱਥੇ ਭਾਰਤੀ ਫੁੱਟਬਾਲ 'ਚ ਨਵਾਂ ਇਤਿਹਾਸ ਰਚ ਦਿੱਤਾ ਜਦੋਂ ਉਹ ਇੰਡੀਅਨ ਸੁਪਰ ਲੀਗ ਮੈਚ 'ਚ ਜਮਸ਼ੇਦਪੁਰ ਐੱਫ. ਸੀ. ਨੂੰ 5-0 ਨਾਲ ਕਰਾਰੀ ਹਾਰ ਦੇ ਕੇ  ਏ. ਐੱਫ. ਸੀ. ਚੈਂਪੀਅਨ ਲੀਗ ਦੇ ਗਰੁੱਪ ਪੜਾਅ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਕਲੱਬ ਬਣਿਆ। ਐੱਫ. ਸੀ. ਗੋਆ ਵੱਲੋਂ ਫੇਰਾਨ ਕੋਰੋਮਿਨਾਸ (11ਵੇਂ ਮਿੰਟ), ਹਿਊਗੋ ਬੋਮੋਸ (70ਵੇਂ ਅਤੇ 90ਵੇਂ ਮਿੰਟ), ਚੈਕੀਚੰਦ ਸਿੰਘ (84ਵੇਂ ਮਿੰਟ) ਅਤੇ ਮੋਰਤਾਦਾ ਫਾਲ (87ਵੇਂ ਮਿੰਟ) ਨੇ ਗੋਲ ਕੀਤੇ। ਇਸ ਜਿੱਤ ਨਾਲ ਐੱਫ. ਸੀ. ਗੋਆ ਨੇ ਆਈ. ਐੱਸ. ਐੱਲ. ਦੇ ਲੀਗ ਪੜਾਅ 'ਚ ਆਪਣਾ ਚੋਟੀ ਦਾ ਸਥਾਨ ਯਕੀਨੀ ਰਖਿਆ।

ਉਹ ਹੁਣ ਏ. ਟੀ. ਕੇ. ਤੋਂ 6 ਅੰਕ ਅੱਗੇ ਹੈ ਜੋ 17 ਮੈਚਾਂ 'ਚ 33 ਅੰਕ ਲੈ ਕੇ ਦੂਜੇ ਸਥਾਨ 'ਤੇ ਹੈ। ਮੋਹਨ ਬਾਗਾਨ ਅਤੇ ਈਸਟ ਬੰਗਾਲ ਜਿਹੇ ਭਾਰਤੀ ਕਲੱਬ ਏਸ਼ੀਆਈ ਕਲੱਬ ਚੈਂਪੀਅਨਸ਼ਿਪ 'ਚ ਖੇਡੇ ਹਨ ਪਰ ਦੇਸ਼ ਦੀ ਕਿਸੇ ਵੀ ਟੀਮ ਨੂੰ ਏ. ਐੱਫ. ਸੀ. ਚੈਂਪੀਅਨ ਲੀਗ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਜੋ 2002 'ਚ ਸ਼ੁਰੂ ਕੀਤੀ ਗਈ ਸੀ। ਮੌਜੂਦਾ ਸੈਸ਼ਨ ਤਕ ਆਈ. ਲੀਗ ਚੈਂਪੀਅਨ ਨੂੰ ਏ. ਐੱਫ. ਸੀ. ਲੀਗ ਦੇ ਸ਼ੁਰੂਆਤੀ ਪਲੇਆਫ ਦੌਰ 'ਚ ਖੇਡਣ ਦਾ ਮੌਕਾ ਮਿਲਦਾ ਰਿਹਾ ਹੈ ਪਰ ਅਜੇ ਤਕ ਕੋਈ ਵੀ ਟੀਮ ਗਰੁੱਪ ਪੜਾਅ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਸਰਬ ਭਾਰਤੀ ਫੁੱਟਬਾਲ ਮਹਾਸੰਘ ਨੇ ਆਈ. ਐੱਸ. ਐੱਲ. ਨੂੰ ਦੇਸ਼ ਦੇ ਚੋਟੀ ਦੇ ਪੱਧਰ ਦੇ ਲੀਗ ਦੇ ਰੂਪ 'ਚ ਮਾਨਤਾ ਦਿੱਤੀ ਹੈ।


Tarsem Singh

Content Editor

Related News