ਪਾਕਿਸਤਾਨ ਦਾ ਸਾਥ ਛੱਡ ਕੇ ਅਮਰੀਕਾ ’ਚ ਕ੍ਰਿਕਟ ਖੇਡੇਗਾ ਫਵਾਦ
Wednesday, Aug 09, 2023 - 10:29 AM (IST)
ਨਿਊਯਾਰਕ– ਪਾਕਿਸਤਾਨ ਦੇ 36 ਸਾਲਾ ਬੱਲੇਬਾਜ਼ ਫਵਾਦ ਆਲਮ ਨੇ ਰਾਸ਼ਟਰੀ ਟੀਮ ’ਚ ਲੰਬੇ ਸਮੇਂ ਤਕ ਮੌਕਾ ਨਾ ਮਿਲਣ ਤੋਂ ਬਾਅਦ ਅਮਰੀਕੀ ਕ੍ਰਿਕਟ ਵੱਲ ਰੁਖ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਖ਼ਬਰ ਅਨੁਸਾਰ, ਫਵਾਦ ਅਮਰੀਕਾ ਦੀ ਮਾਈਨਰ ਲੀਗ ਕ੍ਰਿਕਟ ਟੀ-20 ’ਚ ਸ਼ਿਕਾਗੋ ਕਿੰਗਸਮੇਨ ਦੀ ਪ੍ਰਤੀਨਿਧਤਾ ਕਰੇਗਾ। ਫਵਾਦ ਤੋਂ ਪਹਿਲਾਂ ਪਾਕਿਸਤਾਨ ਦੇ ਸਮੀ ਅਹਿਮਦ, ਹੱਮਾਦ ਆਜ਼ਮ, ਸੈਫ ਬਦਰ ਤੇ ਮੁਹੰਮਦ ਮੋਹਸਿਨ ਵੀ ਆਪਣੀ ਕ੍ਰਿਕਟ ਕਲਾ ਦਾ ਇਸਤੇਮਾਲ ਕਰਨ ਲਈ ਅਮਰੀਕਾ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਫਵਾਦ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ 2007 ’ਚ ਕੀਤੀ ਸੀ ਪਰ ਪਾਕਿਸਤਾਨ ਦੇ ਡ੍ਰੈਸਿੰਗ ਰੂਮ ’ਚ ਉਸ ਦੀ ਹਾਜ਼ਰੀ ਥੋੜ੍ਹੀ-ਬਹੁਤੀ ਹੀ ਰਹੀ ਹੈ। ਸਾਲ 2009 ’ਚ ਟੈਸਟ ਡੈਬਿਊ ’ਚ ਸੈਂਕੜਾ ਲਾਉਣ ਦੇ ਦੋ ਮੈਚਾਂ ਤੋਂ ਬਾਅਦ ਫਵਾਦ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਘਰੇਲੂ ਕ੍ਰਿਕਟ ’ਚ 55 ਦੀ ਔਸਤ ਨਾਲ ਦੌੜਾਂ ਦਾ ਪਹਾੜ ਖੜ੍ਹਾ ਕਰਨ ਦੇ ਬਾਵਜੂਦ ਉਸ ਨੂੰ 11 ਸਾਲਾਂ ਤਕ ਰਾਸ਼ਟਰੀ ਟੀਮ ’ਚ ਜਗ੍ਹਾ ਨਹੀਂ ਮਿਲੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8