ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਏਗਾ ਤੇਜ਼ ਗੇਂਦਬਾਜ਼ ਬਹਿਰਨਡ੍ਰੌਫ

10/09/2019 2:40:07 PM

ਸਿਡਨੀ— ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਜੈਸਨ ਬਹਿਰਨਡ੍ਰੌਫ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਏਗਾ ਤੇ ਇਸ ਕਾਰਣ 2019-20 ਦੇ ਘਰੇਲੂ ਸੈਸ਼ਨ ਵਿਚ ਨਹੀਂ ਖੇਡ ਸਕੇਗਾ। ਸੀਮਤ ਓਵਰਾਂ ਦੀ ਕ੍ਰਿਕਟ ਦੇ ਮਾਹਿਰ ਬਹਿਰਨਡ੍ਰੌਫ ਨੇ ਹਾਲ ਹੀ 'ਚ ਇੰਗਲੈਂਡ ਵਿਚ 11 ਦਿਨਾ ਤੇ  7 ਟੀ-20 ਕੌਮਾਂਤਰੀ ਮੈਚ ਖੇਡੇ ਸਨ। ਜੂਨ 'ਚ ਵਿਸ਼ਵ ਕੱਪ ਦੌਰਾਨ ਉਹ ਸ਼ਾਨਦਾਰ ਫਾਰਮ ਵਿਚ ਸੀ ਤੇ ਉਸ ਨੇ ਲਾਰਡਸ 'ਚ ਮੇਜ਼ਬਾਨ ਇੰਗਲੈਂਡ ਵਿਰੁੱਧ 44 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ, ਜਿਹੜਾ ਉਸ ਦੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ।

PunjabKesari

ਉਹ ਪਿੱਠ 'ਚ ਦਰਦ ਕਾਰਣ ਆਸਟਰੇਲੀਆ ਪਰਤ ਆਇਆ ਸੀ। ਇਹ ਦਰਦ ਉਸ ਨੂੰ 2015 ਤੋਂ ਪ੍ਰੇਸ਼ਾਨ ਕਰ ਰਿਹਾ ਹੈ। ਮਾਹਿਰਾਂ ਤੇ ਕ੍ਰਿਕਟ ਆਸਟਰੇਲੀਆ ਦੇ ਡਾਕਟਰੀ ਦਲ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਬਹਿਰਨਡ੍ਰੌਫ ਨੇ ਨਿਊਜ਼ੀਲੈਂਡ ਜਾ ਕੇ ਅਗਲੇ ਹਫਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਰੋਵਾਨ ਸਕੋਟੇਨ ਤੋਂ ਆਪ੍ਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ।


Related News