ਅਨੁਸ਼ਕਾ ਸ਼ਰਮਾ ਦੀ ਜੀ-ਹਜ਼ੂਰੀ ਕਰ ਰਹੇ ਸਨ ਟੀਮ ਦੇ ਚੋਣਕਰਤਾ : ਫਾਰੂਖ

10/31/2019 2:47:18 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਫਾਰੂਖ ਇੰਜੀਨੀਅਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਤੇ ਟੀਮ ਦੇ ਚੋਣਕਰਤਾਵਾਂ 'ਤੇ ਵੱਡਾ ਹੱਲਾ ਬੋਲਿਆ ਹੈ। ਭਾਰਤ ਦੇ ਇਸ 81 ਸਾਲਾ ਸਾਬਕਾ ਬੱਲੇਬਾਜ਼ ਨੇ ਚੋਣ ਕਮੇਟੀ ਨੂੰ ਰੱਜ ਕੇ ਲਿਆ ਲੰਮੇ ਹੱਥੀਂ ਲਿਆ ਹੈ। ਉਸ ਨੇ ਇਸ ਨੂੰ ਮਿਕੀ ਮਾਊਸ ਚੋਣ ਕਮੇਟੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਲੋਕ ਵਰਲਡ ਕੱਪ ਦੇ ਦੌਰਾਨ ਵਿਰਾਟ ਕੋਹਲੀ ਦੀ ਪਤਨੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਜੀ-ਹਜ਼ੂਰੀ ਕਰਦੇ ਹੋਏ ਉਸ ਦੇ ਚਾਹ ਦਾ ਕੱਪ ਚੁੱਕਣ ਦਾ ਕੰਮ ਕਰ ਰਹੇ ਸਨ। ਉਨ੍ਹਾਂ ਨੇ ਐੱਮ. ਐਸ. ਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੀ ਭਰੋਸੇਮੰਦੀ 'ਤੇ ਵੀ ਸਵਾਲ ਚੁੱਕੇ ਹਨ। ਨਾਲ ਹੀ ਕਿਹਾ ਕਿ ਦਿਲੀਪ ਵੇਂਗਸਰਕਰ ਜਿਹੇ ਸਾਬਕਾ ਖਿਡਾਰੀ ਨੂੰ ਚੋਣ ਕਮੇਟੀ ਦਾ ਹਿੱਸਾ ਹੋਣਾ ਚਾਹੀਦਾ ਹੈ। ਐੱਮ. ਐੱਸ. ਕੇ. ਪ੍ਰਸਾਦ ਦੀ ਪ੍ਰਧਾਨਗੀ ਵਾਲੇ ਮੌਜੂਦਾ ਪੈਨਲ ਦਾ ਗਠਨ ਸਾਲ 2016 'ਚ ਹੋਇਆ ਸੀ।
PunjabKesari
ਖਰਬਾਂ ਮੁਤਾਬਕ ਫਾਰੂਖ ਇੰਜੀਨੀਅਰ ਨੇ ਕਿਹਾ, ''ਮੌਜੂਦਾ ਚੋਣ ਕਮੇਟੀ ਕੋਲ ਲੋੜੀਂਦਾ ਤਜਰਬਾ ਨਹੀਂ ਹੈ। ਵਿਰਾਟ ਕੋਹਲੀ ਦਾ ਇਸ ਚੋਣ ਕਮੇਟੀ 'ਤੇ ਕਾਫੀ ਪ੍ਰਭਾਵ ਹੈ, ਜੋ ਕਿ ਚੰਗੀ ਗੱਲ ਹੈ, ਪਰ ਚੋਣਕਰਤਾਵਾਂ ਨੂੰ ਕਿਵੇਂ ਚੁਣਿਆ ਗਿਆ? ਇਨ੍ਹਾਂ ਚੋਣਕਰਤਾਵਾਂ ਨੇ ਸਿਰਫ 10-12 ਟੈਸਟ ਮੈਚ ਹੀ ਖੇਡੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਵਰਲਡ ਕੱਪ ਦੇ ਦੌਰਾਨ ਮੈਂ ਇਕ ਚੋਣਕਰਤਾ ਨੂੰ ਮਿਲਿਆ, ਜਿਸ ਨੂੰ ਮੈਂ ਜਾਣਦਾ ਤਕ ਨਹੀਂ ਸੀ। ਉਸ ਨੇ ਭਾਰਤੀ ਟੀਮ ਦਾ ਬਲੇਜ਼ਰ ਪਹਿਨਿਆ ਹੋਇਆ ਸੀ, ਇਸ ਲਈ ਮੈਂ ਪੁੱਛਿਆ ਕਿ ਤੁਸੀਂ ਕੌਣ ਹੋ? ਉਸ ਨੇ ਕਿਹਾ ਕਿ ਮੈਂ ਟੀਮ ਇੰਡੀਆ ਦਾ ਚੋਣਕਰਤਾ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਸੌਰਵ ਗਾਂਗੁਲੀ ਨੂੰ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣਨ 'ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੌਰਵ ਗਾਂਗੁਲੀ ਟੀਮ ਦੇ ਹਿੱਤ 'ਚ ਦਲੇਰੀ ਨਾਲ ਫੈਸਲੇ ਲੈਣਗੇ।

ਫਾਰੂਖ ਇੰਜੀਨੀਅਰ ਦਾ ਕਰੀਅਰ ਪ੍ਰੋਫਾਈਨਲ
PunjabKesari
ਫਾਰੂਖ ਇੰਜੀਨੀਅਰ ਨੇ ਟੀਮ ਇੰਡੀਆ ਲਈ 1961 ਤੋਂ ਲੈ ਕੇ 1975 ਤਕ 46 ਟੈਸਟ ਮੈਚ ਖੇਡੇ ਹਨ। ਇਸ 'ਚ ਉਸ ਨੇ 31.08 ਦੀ ਔਸਤ ਨਾਲ 2611 ਦੌੜਾਂ ਬਣਾਈਆਂ ਹਨ। ਉਸ ਨੇ 38 ਦੀ ਔਸਤ ਨਾਲ 114 ਦੌੜਾਂ ਬਣਾਈਆਂ ਹਨ।


Tarsem Singh

Content Editor

Related News