ਕਿਸਾਨਾਂ ਦੇ ਸਮਰਥਨ ’ਚ ਇਸ ਖਿਡਾਰੀ ਨੇ ਵਾਪਸ ਕੀਤਾ ਐਵਾਰਡ
Thursday, Dec 17, 2020 - 04:45 PM (IST)
ਚੰਡੀਗੜ੍ਹ (ਲਲਨ) : ਕਿਸਾਨਾਂ ਪ੍ਰਤੀ ਸਰਕਾਰ ਦਾ ਸਖ਼ਤ ਰਵੱਈਆਂ ਵੇਖ ਕੇ ਲਗਾਤਾਰ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਆਪਣੇ ਐਵਾਰਡ ਸਰਕਾਰ ਨੂੰ ਵਾਪਸ ਕੀਤੇ ਜਾ ਰਹੇ ਹਨ। ਹੁਣ ਇਸੇ ਕੜੀ ਵਿਚ ਇਕ ਹੋਰ ਨਾਮ ਇੰਟਰਨੈਸ਼ਨਲ ਪੈਰਾ ਟੇਬਲ ਟੈਨਿਸ ਖਿਡਾਰੀ ਮੁਕੇਸ਼ ਕੁਮਾਰ ਦਾ ਜੁੜ ਗਿਆ ਹੈ। ਮੁਕੇਸ਼ ਕੁਮਾਰ ਨੇ ਰਾਸ਼ਟਰਪਤੀ ਵੱਲੋਂ ਮਿਲੇ ਐਵਾਰਡ ਅਤੇ ਇਨਾਮੀ ਰਾਸ਼ੀ ਵਾਪਸ ਕਰ ਦਿੱਤੀ ਹੈ।
ਦਰਅਸਲ ਮੁਕੇਸ਼ ਕੁਮਾਰ ਨੇ ਆਪਣੀ ਪਰਵਾਹ ਕੀਤੇ ਬਿਨਾਂ ਇਕ ਬੱਚੇ ਦੀ ਜਾਨ ਬਣਾਈ ਸੀ। ਇਸ ਹਾਦਸੇ ਵਿਚ ਉਨ੍ਹਾਂ ਦਾ ਇਕ ਪੈਰ ਚਲਾ ਗਿਆ। ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਵੇਖਦੇ ਹੋਏ ਰਾਸ਼ਟਪਤੀ ਵੱਲੋਂ 2004 ਵਿਚ ਉਨ੍ਹਾਂ ਨੂੰ ਜੀਵਨ ਰੱਖਿਆ ਤਮਗਾ ਅਤੇ 20,000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਸੀ ਪਰ ਮੁਕੇਸ਼ ਕੁਮਾਰ ਨੇ ਕਿਸਾਨਾਂ ਪ੍ਰਤੀ ਹੋ ਰਹੇ ਜ਼ੁਲਮ ਤੋਂ ਦੁਖ਼ੀ ਹੋ ਕੇ ਆਪਣਾ ਜੀਵਨ ਰੱਖਿਆ ਤਮਗਾ ਅਤੇ ਇਨਾਮੀ ਰਾਸ਼ੀ ਤੋਂ ਇਲਾਵਾ ਸਰਟੀਫਿਕੇਟ ਵਾਪਸ ਦੇ ਦਿੱਤਾ ਹੈ।
ਇਹ ਵੀ ਪੜ੍ਹੋ: ਪੈਟਰਨਟੀ ਛੁੱਟੀ 'ਤੇ ਬੋਲੇ ਵਿਰਾਟ ਕੋਹਲੀ, ਹਰ ਹਾਲ 'ਚ ਰਹਿਣਾ ਚਾਹੁੰਦਾ ਹਾਂ ਇਸ ਖਾਸ ਮੌਕੇ 'ਤੇ ਮੌਜੂਦ
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਦੀ ਸਰਕਾਰ ਕਿਸਾਨਾਂ ਦੀ ਅਵਾਜ਼ ਨਹੀਂ ਸੁਣੇਗੀ ਤਾਂ ਉਹ ਆਉਣ ਵਾਲੇ ਸਮੇਂ ਵਿਚ ਆਪਣੇ ਖੇਡ ਦੇ ਖੇਤਰ ਵਿਚ, ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਗਏ ਕਾਰਜਾਂ ਲਈ ਮਿਲੇ ਐਵਾਰਡ ਵੀ ਵਾਪਸ ਕਰ ਦੇਣਗੇ।
ਇਹ ਵੀ ਪੜ੍ਹੋ: ਏਅਰ ਇੰਡੀਆ ਨੇ ਸੀਨੀਅਰ ਸਿਟੀਜ਼ਨਸ ਲਈ ਕੀਤਾ ਵੱਡਾ ਐਲਾਨ, ਟਿਕਟ ’ਚ ਦਿੱਤੀ ਭਾਰੀ ਛੋਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।