ਕਿਸਾਨ ਦੇ ਪੁੱਤ ਭੰਮਰਾ ਨੇ ਰੈਸਲਿੰਗ ’ਚ ਜਿੱਤ ਨਾਲ ਕੀਤੀ ਸ਼ੁਰੂਆਤ

Thursday, Apr 21, 2022 - 11:17 AM (IST)

ਕਿਸਾਨ ਦੇ ਪੁੱਤ ਭੰਮਰਾ ਨੇ ਰੈਸਲਿੰਗ ’ਚ ਜਿੱਤ ਨਾਲ ਕੀਤੀ ਸ਼ੁਰੂਆਤ

ਸ਼ਹਿਣਾ (ਧਰਮਿੰਦਰ)- ਜ਼ਿਲਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਬੱਲੋਕੇ ਦੇ 7.2 ਫੁੱਟ ਦੇ ਐੱਨ. ਬੀ. ਏ. ਦੇ ਇੰਟਰਨੈਸ਼ਨਲ ਖਿਡਾਰੀ ਸਤਨਾਮ ਸਿੰਘ ਭੰਮਰਾ ਨੇ ਜਿੱਥੇ ਐੱਨ. ਬੀ. ਏ. ’ਚ ਵੱਡੇ ਮੁਕਾਮ ਹਾਸਲ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ, ਉੱਥੇ ਹੀ ਹੁਣ ਸਤਨਾਮ ਸਿੰਘ ਭੰਮਰਾ ਅਮਰੀਕਾ ’ਚ ਰੈਸਲਿੰਗ ’ਚ ਕੁੱਦ ਚੁੱਕੇ ਹਨ। ਪਹਿਲਾਂ ਪੰਜਾਬ ਦੇ ਗ੍ਰੇਟ ਖਲੀ ਨੇ ਰੈਸਲਿੰਗ ’ਚ ਪੰਜਾਬ ਦਾ ਨਾਂ ਰੌਸ਼ਨ ਕੀਤਾ, ਹੁਣ ਕਿਸਾਨ ਦੇ ਪੁੱਤ ਸਤਨਾਮ ਸਿੰਘ ਨੇ ਰੈਸਲਿੰਗ ’ਚ ਜਿੱਤ ਨਾਲ ਸ਼ੁਰੂਆਤ ਕੀਤੀ, ਜਿਨ੍ਹਾਂ ਨੇ 2 ਮੈਚਾਂ ’ਚ ਜਿੱਤ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਅਗਲੇ ਹਫ਼ਤੇ ਦਿੱਤੀ ਜਾਵੇਗੀ ਫਾਂਸੀ

ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਖਿਡਾਰੀ ਸਤਨਾਮ ਸਿੰਘ ਭੰਮਰਾ ਨੂੰ 2021 ’ਚ ਅਮਰੀਕਾ ਦੇ ਡਬਲਯੂ. ਡਬਲਯੂ. ਈ. ਦੇ ਪ੍ਰਬੰਧਕਾਂ ਨੇ ਸਪਾਂਸਰ ਕਰ ਕੇ 3 ਸਾਲ ਲਈ ਕਰਾਰਵੱਧ ਕਰ ਕੇ ਖੇਡਣ ਦਾ ਮੌਕਾ ਦਿੱਤਾ। ਐੱਨ. ਬੀ. ਏ. ਤੋਂ ਬਾਅਦ ਸਤਨਾਮ ਸਿੰਘ ਭੰਮਰਾ ਅਮਰੀਕਾ ’ਚ ਰੈਸਲਿੰਗ ’ਚ ਟ੍ਰੇਨਿੰਗ ਲੈ ਰਹੇ ਹਨ, ਜਿਨ੍ਹਾਂ ਨੇ ਆਪਣੇ ਰੈਸਲਿੰਗ ਦੇ 13 ਅਤੇ 16 ਅਪ੍ਰੈਲ ਨੂੰ ਹੋਏ ਪਹਿਲੇ ਮੈਚ ’ਚ ਹੀ ਧਮਾਕੇਦਾਰ ਰੈਸਲਿੰਗ ’ਚ ਵਿਰੋਧੀਆਂ ਨੂੰ ਹਰਾ ਕੇ ਵੱਡਾ ਐਵਾਰਡ ਜਿੱਤਿਆ।

ਇਹ ਵੀ ਪੜ੍ਹੋ: ਮਹਿਲਾ ਨੇ ਜਤਾਈ ਅਜੀਬੋ-ਗ਼ਰੀਬ ਇੱਛਾ, ਮੇਰੇ ਅੰਤਿਮ ਸੰਸਕਾਰ 'ਤੇ ਕਾਲੇ ਕੱਪੜੇ ਨਾ ਪਾਇਓ ਤੇ ਦੋ ਪੈੱਗ ਲਗਾ ਕੇ ਆਇਓ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News