ਮਸ਼ਹੂਰ ਫੁੱਟਬਾਲਰ ਮੇਸੀ ਸੱਟ ਤੋਂ ਬਾਅਦ ਕਰਨਗੇ ਵਾਪਸੀ
Tuesday, Nov 06, 2018 - 02:49 AM (IST)

ਮੈਡ੍ਰਿਡ— ਵਿਸ਼ਵ ਪ੍ਰਸਿੱਧ ਫੁੱਟਬਾਲਰ ਲਿਓਅਨ ਮੇਸੀ ਨੂੰ ਫੁੱਟਬਾਲ ਦਾ ਮਾਸਟਰ ਖਿਡਾਰੀ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਫੁੱਟਬਾਲ 'ਚ ਆਪਣੇ ਖੇਡ ਦਾ ਪ੍ਰਦਰਸ਼ਨ ਵੀ ਕੀਤਾ ਹੈ। ਜਾਣਕਾਰੀ ਮੁਤਾਬਕ ਬਾਰਸੀਲੋਨਾ ਫੁੱਟਬਾਲ ਕਲੱਬ ਦੇ ਮੁੱਖ ਕੋਚ ਐਨਸਟ੍ਰੋ ਵੇਲਵੇਡਰੇ ਨੇ ਕਿਹਾ ਕਿ ਮਸ਼ਹੂਰ ਖਿਡਾਰੀ ਲਿਓਅਨ ਮੇਸੀ 6 ਨਵੰਬਰ ਤਕ ਟੀਮ 'ਚ ਵਾਪਸੀ ਕਰ ਸਕਦੇ। ਮੇਸੀ ਇੰਟਰ ਮਿਲਾਨ ਵਿਰੁੱਧ ਖੇਡੇ ਜਾਣ ਵਾਲੇ ਮੁਕਾਬਲੇ ਲਈ ਬਾਰਸੀਲੋਨਾ ਵਿਚ ਵਾਪਸੀ ਕਰ ਸਕਦਾ ਹੈ।
ਤੇਜ਼ ਰਫਤਾਰ ਫੁੱਟਬਾਲਰ ਮੇਸੀ ਦੇ ਹੱਥ 'ਤੇ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਹੋ ਗਏ ਸੀ। ਇਸ ਤੋਂ ਇਲਾਵਾ ਰਾਓ ਵਾਲਕੇਨੋਂ ਵਿਰੁੱਧ ਮੈਚ ਤੋਂ ਬਾਅਦ ਕੋਚ ਐਨਸਟ੍ਰੋ ਟੀਮ ਨੇ ਸਪੱਸ਼ਟ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਸੀ ਨਾਲ ਵਧੀਆ ਖੇਡ ਖੇਡਾਂਗੇ। ਫੁੱਟਬਾਲਰ ਤੇ ਬਾਰਸੀਲੋਨਾ ਦੇ ਕਪਤਾਨ ਲਿਓਅਨ ਮੇਸੀ ਨੂੰ ਸੱਜੇ ਹੱਥ 'ਚ ਸੱਟ ਲੱਗਣ ਕਾਰਨ ਉਸ ਨੂੰ 3 ਹਫਤਿਆਂ ਲਈ ਟੀਮ ਤੋਂ ਬਾਹਰ ਹੋਣਾ ਪਿਆ ਸੀ।