ਰਣਜੀ ਟਰਾਫ਼ੀ ''ਚ ਵਿਦਰਭ ਦੀ ਅਗਵਾਈ ਕਰਨਗੇ ਫ਼ੈਜ਼ ਫ਼ਜ਼ਲ

Friday, Dec 31, 2021 - 01:33 PM (IST)

ਰਣਜੀ ਟਰਾਫ਼ੀ ''ਚ ਵਿਦਰਭ ਦੀ ਅਗਵਾਈ ਕਰਨਗੇ ਫ਼ੈਜ਼ ਫ਼ਜ਼ਲ

ਨਾਗਪੁਰ- ਤਜਰਬੇਕਾਰ ਬੱਲੇਬਾਜ਼ ਫ਼ੈਜ਼ ਫ਼ਜ਼ਲ 13 ਜਨਵਰੀ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫ਼ੀ ਪ੍ਰਤੀਯੋਗਿਤਾ 'ਚ ਵਿਦਰਭ ਦੀ 18 ਮੈਂਬਰੀ ਟੀਮ ਦੀ ਕਮਾਨ ਸੰਭਾਲਣਗੇ। ਫਾਰਮ 'ਚ ਚਲ ਰਹੇ ਬੱਲੇਬਾਜ਼ ਅਕਸ਼ੈ ਵਾਡਕਰ ਨੂੰ ਫ਼ਜ਼ਲ ਦੇ ਨਾਲ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

ਚੋਣਕਰਤਾ ਨੇ ਕੇਰਲ ਦੇ ਖ਼ਿਲਾਫ਼ 13 ਜਨਵਰੀ ਤੇ ਰਾਜਸਥਾਨ ਖ਼ਿਲਾਫ਼ 20 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਮੈਚਾਂ ਦੇ ਲਈ ਟੀਮ ਚੁਣੀ ਹੈ ਜਿਸ 'ਚ ਸਲਾਮੀ ਬੱਲੇਬਾਜ਼ ਅਥਰਵ ਤਾਇਡੇ, ਵਿਕਟਕੀਪਰ ਤੇ ਸਲਾਮੀ ਬੱਲੇਬਾਜ਼ ਸਿੱਧੇਸ਼ ਵਾਥ, ਗਣੇਸ਼ ਸਤੀਸ਼ ਤੇ ਅਪੂਰਵ ਵਾਨਖੇੜੇ ਵੀ ਸ਼ਾਮਲ ਹਨ। ਯਸ਼ ਰਾਠੌੜ, ਲਲਿਤ ਯਾਦਵ, ਆਦਿਤਿਆ ਠਾਕਰੇ ਤੇ ਤਜਰਬੇਕਾਰ ਆਫ਼ ਸਪਿਨਰ ਅਕਸ਼ੈ ਵਾਖਰੇ ਗੇਂਦਬਾਜ਼ੀ ਦੇ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ। ਵਿਦਰਭ ਆਪਣੇ ਲੀਗ ਮੈਚ ਬੈਂਗਲੁਰੂ 'ਚ ਖੇਡੇਗਾ।

ਇਹ ਵੀ ਪੜ੍ਹੋ : PM ਮੋਦੀ 2 ਜਨਵਰੀ ਨੂੰ ਮੇਰਠ ’ਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਣਗੇ ਨੀਂਹ ਪੱਥਰ

ਟੀਮ ਇਸ ਤਰ੍ਹਾ ਹੈ 
ਫ਼ੈਜ਼ ਫ਼ਜ਼ਲ (ਕਪਤਾਨ), ਅਕਸ਼ੈ ਵਾਡਕਰ (ਉਪ ਕਪਤਾਨ), ਅਥਰਵ ਤਾਇਡੇ, ਗਣੇਸ਼ ਸਤੀਸ਼, ਅਪੂਰਵ ਵਾਨਖੇੜੇ, ਸਿੱਧੇਸ਼ ਵਾਥ (ਵਿਕਟਕੀਪਰ), ਆਰ. ਸੰਜੇ, ਮੋਹਿਤ ਕਾਲੇ, ਯਸ਼ ਰਾਠੌੜ, ਅਕਸ਼ੈ ਵਾਖਰੇ, ਆਦਿਤਿਆ ਸਰਵਟੇ, ਅਕਸ਼ੈ ਕਰਣਵਾਰ, ਲਲਿਤ ਯਾਦਵ, ਯਸ਼ ਠਾਕੁਰ, ਆਦਿਤਿਆ ਠਾਕਰੇ, ਪ੍ਰਫੁੱਲ ਹਿੰਗੇ, ਸਿੱਧੇਸ਼ ਨੇਰਲ ਤੇ ਗਣੇਸ਼ ਭੋਸਲੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News