ਡੀਵਿਲੀਅਰਜ਼ ਤੋਂ ਬਾਅਦ ਇਸ ਦੱ. ਅਫਰੀਕਾ ਦਿੱਗਜ ਨੇ ਵੀ ਕੀਤਾ ਸੰਨਿਆਸ ਦਾ ਐਲਾਨ

06/08/2019 12:05:02 PM

ਸਪੋਰਟਸ ਡੈਸਕ— ਇਸ ਵਰਲਡ ਕੱਪ 'ਚ ਜੇਕਰ ਕੋਈ ਟੀਮ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਹੋਵੇਗੀ ਤਾਂ ਉਹ ਦੱਖਣੀ ਅਫਰੀਕਾ ਦੀ ਟੀਮ ਹੋਵੇਗੀ। ਇਸ ਟੀਮ ਨੇ ਹਰ ਵਰਲਡ ਕੱਪ 'ਚ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ,ਅਫਰੀਕੀ ਟੀਮ ਵਿਸ਼ਵ ਕੱਪ 2019 'ਚ ਆਪਣੇ ਸ਼ੁਰੂਆਤੀ ਤਿੰਨੋਂ ਮੈਚ ਹਾਰ ਚੁੱਕੀ ਹੈ ਅਤੇ ਟੂਰਨਾਮੈਂਟ ਚੋਂ ਬਾਹਰ ਹੋਣ ਦੀ ਕਗਾਰ 'ਤੇ ਖੜੀ ਹੈ। ਅਜਿਹੇ 'ਚ ਦੱਖਣੀ ਅਫਰੀਕਾ ਕ੍ਰਿਕਟ ਲਈ ਇਕ ਹੋਰ ਬੁਰੀ ਖਬਰ ਆ ਰਹੀ ਹੈ।PunjabKesari
ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ 2020 'ਚ ਆਸਟਰੇਲੀਆ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ। ਫਾਫ ਦੇ ਵਿਸ਼ਵ ਕੱਪ ਦੇ 'ਚ ਅਜਿਹਾ ਐਲਾਨ ਕਰਨਾ ਥੋੜ੍ਹਾ ਅਜੀਬ ਲਗਦਾ ਹੈ ਪਰ ਇਹ ਸੱਚ ਹੈ। ਅਫਰੀਕੀ ਕਪਤਾਨ ਦੇ ਇਸ ਫੈਸਲੇ ਦੇ ਪਿੱਛੇ ਇਕ ਵਜ੍ਹਾ ਦੱਖਣੀ ਅਫਰੀਕਾ ਦਾ ਇਸ ਵਿਸ਼ਵ ਕੱਪ 'ਚ ਖ਼ਰਾਬ ਪ੍ਰਦਰਸ਼ਨ ਵੀ ਦੱਸਿਆ ਜਾ ਰਿਹਾ ਹੈ।PunjabKesari
ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਏ. ਬੀ. ਡੀਵਿਲੀਅਰਸ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਹੁਣ ਫਾਫ ਦੀ ਰਿਟਾਇਰਮੈਂਟ ਦਾ ਐਲਾਨ ਅਫਰੀਕੀ ਟੀਮ ਲਈ ਇਕ ਵੱਡਾ ਝਟਕਾ ਹੈ। ਫਾਫ ਦੱਖਣੀ ਅਫਰੀਕਾ ਲਈ 137 ਵਨ-ਡੇ, 58 ਟੈਸਟ ਤੇ 44 ਟੀ-20 ਮੈਚ ਖੇਡ ਚੁੱਕੇ ਹਨ। ਡੀਵਿਲੀਅਰਸ ਦੇ ਜਾਣ ਤੋਂ ਬਾਅਦ ਡੂ ਪਲੇਸਿਸ ਨੇ ਟੀਮ ਨੂੰ ਸੰਭਾਲਿਆ ਹੋਇਆ ਹੈ ਤੇ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਜਦੋਂ ਡੂ ਪਲੇਸਿਸ ਕ੍ਰਿਕਟ ਨੂੰ ਅਲਵਿਦਾ ਕਹਿਣਗੇ ਤਾਂ ਅਫਰੀਕੀ ਟੀਮ ਦੀ ਕਮਾਨ ਕੌਣ ਸੰਭਾਲੇਗਾ।


Related News