WC 'ਚ ਆਸਟਰੇਲੀਆ ਦਾ ਆਤਮਵਿਸ਼ਵਾਸ 'ਵਾਧੂ ਖਿਡਾਰੀ' ਦੀ ਤਰ੍ਹਾਂ : ਡੁ ਪਲੇਸਿਸ

07/07/2019 4:34:47 PM

ਮੈਨਚੈਸਟਰ— ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਵਰਲਡ ਕੱਪ ਦੇ ਅੰਤਿਮ ਲੀਗ ਮੈਚ 'ਚ ਆਸਟਰੇਲੀਆ ਨੂੰ ਹਰਾਉਣ ਦੇ ਬਾਅਦ ਕਿਹਾ ਕਿ ਇਸ ਟੀਮ ਦਾ ਵਰਲਡ ਕੱਪ 'ਚ ਆਤਮਵਿਸ਼ਵਾਸ 'ਵਾਧੂ ਖਿਡਾਰੀ' ਦੀ ਤਰ੍ਹਾਂ ਹੈ। ਡੁ ਪਲੇਸਿਸ ਨੇ ਮੌਜੂਦਾ ਟੂਰਨਾਮੈਂਟ 'ਚ ਦੱਖਣੀ ਅਫਰੀਕਾ ਵੱਲੋਂ ਪਹਿਲਾਂ ਸੈਂਕੜਾ ਜੜਦੇ ਹੋਏ 100 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਟੀਮ ਨੇ 6 ਵਿਕਟਾਂ 'ਤੇ 325 ਦੌੜਾਂ ਬਣਾ ਕੇ ਇੱਥੇ ਓਲਡ ਟ੍ਰੈਫਰਡ 'ਚ ਆਸਟਰੇਲੀਆ ਨੂੰ 10 ਦੌੜਾਂ ਨਾਲ ਹਰਾਇਆ।

ਆਸਟਰੇਲੀਆ ਦੀ ਟੀਮ ਹਾਲਾਂਕਿ ਪਹਿਲਾਂ ਹੀ ਸੈਮੀਫਾਈਨਲ 'ਚ ਜਗ੍ਹਾ ਬਣਾ ਚੁੱਕੀ ਸੀ। ਆਸਟਰੇਲੀਆ ਹੁਣ ਦੂਜੇ ਸੈਮੀਫਾਈਨਲ 'ਚ ਐਜਬੈਸਟਨ 'ਚ ਵੀਰਵਾਰ ਨੂੰ ਇੰਗਲੈਂਡ ਨਾਲ ਭਿੜੇਗਾ ਜਦਕਿ ਭਾਰਤ ਦਾ ਸਾਹਮਣਾ ਮੰਗਲਵਾਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਆਸਟਰੇਲੀਆ ਨੇ ਰਿਕਾਰਡ ਪੰਜ ਵਾਰ ਵਰਲਡ ਕੱਪ ਜਿੱਤਿਆ ਹੈ ਅਤੇ ਡੁ ਪਲੇਸਿਸ ਨੇ ਕਿਹਾ ਕਿ ਬੀਤੇ ਸਮੇਂ 'ਚ ਮਿਲੀਆਂ ਸਫਲਤਾਵਾਂ ਉਨ੍ਹਾਂ ਨੂੰ 14 ਜੁਲਾਈ ਨੂੰ ਲਾਰਡਸ 'ਚ ਖਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ।
PunjabKesari
ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਆਸਟਰੇਲੀਆ ਅਤੇ ਭਾਰਤ ਨੇ ਵਾਰ-ਵਾਰ ਸਾਬਤ ਕੀਤਾ ਹੈ। ਉਹ ਅਜਿਹੀਆਂ ਟੀਮਾਂ ਹਨ ਜੋ ਵੱਡੇ ਮੈਚ ਜਿੱਤਦੀਆਂ ਹਨ। ਵਰਲਡ ਕੱਪ 'ਚ ਆਸਟਰੇਲੀਆ ਦੀ ਸਫਲਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।'' ਡੁ ਪਲੇਸਿਸ ਨੇ ਕਿਹਾ, ''ਆਸਟਰੇਲੀਆ ਦੀ ਟੀਮ ਵਰਲਡ ਕੱਪ 'ਚ ਜਿਸ ਆਤਮਵਿਸ਼ਵਾਸ ਨਾਲ ਆਉਂਦੀ ਹੈ ਉਹ ਟੀਮ 'ਚ ਇਕ ਵਾਧੂ ਖਿਡਾਰੀ ਦੀ ਤਰ੍ਹਾਂ ਹੈ।'' ਮੌਜੂਦਾ ਵਰਲਡ ਕੱਪ ਜੇਤੂ ਦੇ ਬਾਰੇ 'ਤੇ ਡੁ ਪਲੇਸਿਸ ਨੇ ਕਿਹਾ, ''ਆਸਟਰੇਲੀਆ ਸ਼ਾਇਦ ਨਿਊਜ਼ੀਲੈਂਡ ਖਿਲਾਫ ਖੇਡਣਾ ਪਸੰਦ ਕਰਦਾ ਪਰ ਮੈਂ ਕਹਾਂਗਾ ਕਿ ਜੇਤੂ ਆਸਟਰੇਲੀਆ ਅਤੇ ਭਾਰਤ 'ਚੋਂ ਇਕ ਹੈ।''


Tarsem Singh

Content Editor

Related News