ਦੱ. ਅਫਰੀਕਾ ਦੇ ਫਾਫ ਡੁ ਪਲੇਸਿਸ ਨੇ ਟੈਸਟ ਅਤੇ ਟੀ-20 ਦੀ ਕਪਤਾਨੀ ਤੋਂ ਦਿੱਤਾ ਅਸਤੀਫਾ
Monday, Feb 17, 2020 - 03:08 PM (IST)

ਸਪੋਰਟਸ ਡੈਸਕ— ਦੱ. ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਕ੍ਰਿਕਟ ਦੇ ਟੈਸਟ ਅਤੇ ਟੀ-20 ਫਾਰਮੈਟਸ ਤੋਂ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇਕ ਅਧਿਕਾਰਤ ਬਿਆਨ 'ਚ ਦਿੱਤੀ। ਹਾਲਾਂਕਿ 35 ਸਾਲਾ ਕਵਿੰਟਨ ਡੀ ਕਾਕ ਦੀ ਅਗਵਾਈ 'ਚ ਦੱ. ਅਫਰੀਕੀ ਟੀਮ ਨੂੰ ਅਗਲੀ ਪੀੜ੍ਹੀ ਨੂੰ ਤਿਆਰ ਕਰਨ 'ਚ ਮਦਦ ਕਰਨ ਦੇ ਲਈ ਡੁ ਪਲੇਸਿਸ ਨੇ ਕਪਤਾਨੀ ਤੋਂ ਇਕ ਕਦਮ ਪਿੱਛੇ ਹੱਟਣ ਦਾ ਫੈਸਲਾ ਕੀਤਾ ਹੈ।
ਦਰਅਸਲ ਆਪਣੇ ਅਧਿਕਾਰਤ ਬਿਆਨ 'ਚ ਡੁ ਪਲੇਸਿਸ ਨੇ ਕਿਹਾ, ਖੇਡ ਤੋਂ ਦੂਰ ਗੁਜ਼ਾਰੇ ਪਿਛਲੇ ਕੁਝ ਹਫਤਿਆਂ ਨੇ ਮੈਨੂੰ ਆਪਣੇ ਦੇਸ਼ ਦੀ ਨੁਮਾਇੰਦਗੀ ਅਤੇ ਅਗਵਾਈ ਕਰਨ ਦੇ ਸਨਮਾਨ ਦੇ ਬਾਰੇ 'ਚ ਸੋਚਣ ਦਾ ਇਕ ਨਵਾਂ ਨਜ਼ਰੀਆ ਦਿੱਤਾ ਹੈ। ਇਹ ਸ਼ਾਨਦਾਰ ਰਿਹਾ ਹੈ, ਕਦੀ ਮੁਸ਼ਕਲ ਵੀ ਹੋਈ ਅਤੇ ਕਈ ਵਾਰ ਇਕੱਲਾਪਨ ਵੀ ਮਹਿਸੂਸ ਹੋਇਆ, ਪਰ ਮੈਂ ਇਸ ਤਜਰਬੇ ਨੂੰ ਬਦਲਣਾ ਨਹੀਂ ਚਾਹਾਂਗਾ ਕਿਉਂਕਿ ਇਸ ਨੇ ਮੈਨੂੰ ਉਹ ਸ਼ਖਸ ਬਣਾਇਆ ਜਿਸ 'ਤੇ ਅੱਜ ਮੈਨੂੰ ਮਾਣ ਹੈ।