IPL ਨਿਲਾਮੀ: 10.75 ਕਰੋੜ ਰੁਪਏ ''ਚ ਵਿਕੇ ਪੂਰਨ ਨੇ ਕਿਹਾ, ''ਓਰੇਂਜ ਆਰਮੀ'' ''ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ

Sunday, Feb 13, 2022 - 01:07 PM (IST)

IPL ਨਿਲਾਮੀ: 10.75 ਕਰੋੜ ਰੁਪਏ ''ਚ ਵਿਕੇ ਪੂਰਨ ਨੇ ਕਿਹਾ, ''ਓਰੇਂਜ ਆਰਮੀ'' ''ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ

ਨਵੀਂ ਦਿੱਲੀ (ਵਾਰਤਾ)- ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੇ ਐਤਵਾਰ ਨੂੰ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਫਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ (ਐੱਸ.ਆਰ.ਐੱਚ.) ਨਾਲ ਆਪਣੀ ਯਾਤਰਾ ਸ਼ੁਰੂ ਕਰਨ ਲਈ ਉਤਸ਼ਾਹਿਤ ਹਨ। ਪੂਰਨ ਨੂੰ ਸ਼ਨੀਵਾਰ ਨੂੰ ਆਈ.ਪੀ.ਐੱਲ. ਮੈਗਾ ਨਿਲਾਮੀ ਦੇ ਪਹਿਲੇ ਦਿਨ SRH ਨੇ 10.75 ਕਰੋੜ ਰੁਪਏ ਵਿਚ ਖ਼ਰੀਦਿਆ।

IPL Auction 2022 LIVE

 

SRH ਵੱਲੋਂ ਟਵਿੱਟਰ 'ਤੇ ਪੋਸਟ ਕੀਤੀ ਇਕ ਵੀਡੀਓ ਵਿਚ ਪੂਰਨ ਨੇ ਕਿਹਾ, 'ਮੈਂ SRH ਪਰਿਵਾਰ ਦਾ ਹਿੱਸਾ ਬਣ ਕੇ ਖੁਸ਼ ਹਾਂ, ਮੈਂ ਇਕ ਹੋਰ ਮੌਕੇ ਦੀ ਉਡੀਕ ਨਹੀਂ ਕਰ ਸਕਦਾ। ਤੁਹਾਡੇ ਨਾਲ ਪਹਿਲੇ ਸੀਜ਼ਨ ਦੀ ਭਾਲ ਵਿਚ ਹਾਂ। ਮੈਂ ਓਰੇਂਜ ਆਰਮੀ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ।'

ਇਹ ਵੀ ਪੜ੍ਹੋ: ਹੁੱਡਾ-ਕਰੁਣਾਲ ਤੋਂ ਲੈ ਕੇ ਅਸ਼ਵਿਨ-ਬਟਲਰ ਤੱਕ, IPL ਨਿਲਾਮੀ 'ਚ ਦੁਸ਼ਮਣ ਬਣੇ ਸਾਥੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News