ਹਰ ਕੋਈ ਟੈਸਟ ਖੇਡਣਾ ਚਾਹੁੰਦਾ ਹੈ : ਕੁੰਬਲੇ

Thursday, Jan 16, 2020 - 10:51 PM (IST)

ਹਰ ਕੋਈ ਟੈਸਟ ਖੇਡਣਾ ਚਾਹੁੰਦਾ ਹੈ : ਕੁੰਬਲੇ

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਟੀ-20 ਕ੍ਰਿਕਟ ਦੇ ਵਧਦੇ ਲਾਲਚ ਦੇ ਬਾਵਜੂਦ ਜ਼ਿਆਦਾਤਰ ਖਿਡਾਰੀ ਟੈਸਟ ਕ੍ਰਿਕਟ 'ਚ ਨਾਂ ਕਮਾਉਣਾ ਚਾਹੁੰਦੇ ਹਨ। ਆਈ. ਸੀ. ਸੀ. ਕ੍ਰਿਕਟ ਕਮੇਟੀ ਦੇ ਪ੍ਰਮੁਖ ਕੁੰਬਲੇ ਨੇ ਮਾਰਚ 'ਚ ਖੇਡ ਦੀ ਪ੍ਰਬੰਧਕ ਸੰਸਥਾ ਦੇ ਟੈਸਟ ਮੈਚਾਂ ਨੂੰ ਚਾਰ ਦਿਨਾ ਦੇ ਕਰਨ ਦੇ ਪ੍ਰਸਤਾਵ 'ਤੇ ਹੋਣ ਵਾਲੀ ਚਰਚਾ ਦੀ ਪ੍ਰਧਾਨਗੀ ਕਰਨਗੇ। ਕੁੰਬਲੇ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਹਰ ਕੋਈ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਹੈ ਤੇ ਇਹ ਸਪੱਸ਼ਟ ਹੈ। ਕ੍ਰਿਕਟਰਾਂ ਦੀ ਨਵੀਂ ਪੀੜੀ ਨਿਸ਼ਚਿਤ ਤੌਰ 'ਤੇ ਪੰਜ ਦਿਨਾ ਕ੍ਰਿਕਟ ਚਾਹੁੰਦੀ ਹੈ ਤੇ ਇਹ ਸਪੱਸ਼ਟ ਹੈ।


author

Gurdeep Singh

Content Editor

Related News