ਈਵਾ ਡੀ ਗੋਏਡੇ FIH ਦੀ ਬੈਸਟ ਵੂਮੈਨ ਪਲੇਅਰ 2019 ਬਣੀ
Friday, Feb 14, 2020 - 07:54 PM (IST)

ਲੁਸਾਨੇ - ਨੀਦਰਲੈਂਡ ਦੀ ਮਹਿਲਾ ਕਪਤਾਨ ਈਵਾ ਡੀ ਗੋਏਡੇ ਨੂੰ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਮਹਿਲਾ ਸਾਲ ਦੀ ਮਹਿਲਾ ਖਿਡਾਰੀ ਦੇ ਰੂਪ 'ਚ ਨਾਮਿਤ ਕੀਤਾ ਗਿਆ ਹੈ। ਮਿਡ-ਫੀਲਡਰ ਨੇ ਪੁਰਸਕਾਰ ਦੀ ਰੇਸ 'ਚ ਅਰਜਨਟੀਨਾ ਦੀ ਕਾਰਲਾ ਰੇਬੇਚੀ ਤੇ ਜਰਮਨੀ ਦੀ ਜੇਨ ਮੁਲਰ-ਵਿਲੈਂਡ ਨੂੰ ਪਛਾੜਿਆ। ਇਹ ਦੋਵੇ ਕ੍ਰਮਵਾਰ- ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ। 2006 'ਚ ਆਪਣੀ ਸ਼ੁਰੂਆਤ ਤੋਂ ਬਾਅਦ ਈਵਾ ਡੀ ਗੋਏਡੇ ਨੀਦਰਲੈਂਡ ਦੀ ਰਾਸ਼ਟਰੀ ਮਹਿਲਾ ਟੀਮ ਦੀ ਇਕ ਸਥਿਰ ਮੈਂਬਰ ਰਹੀ। 2018 'ਚ ਡੀ ਗੋਏਡੇ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਵਿਟੈਲਿਟੀ ਹਾਕੀ ਮਹਿਲਾ ਵਿਸ਼ਵ ਕੱਪ ਜਿੱਤਿਆ ਸੀ ਤੇ ਇਸ ਤੋਂ ਕੁਝ ਮਹੀਨੇ ਬਾਅਦ ਹੀ ਉਸ ਨੂੰ ਚੀਨ 'ਚ ਆਖਰੀ ਹਾਕੀ ਚੈਂਪੀਅਨਸ ਟਰਾਫੀ 'ਚ 'ਪਲੇਅਰ ਆਫ ਦਿ ਟੂਰਨਾਮੈਂਟ' ਚੁਣਿਆ ਗਿਆ ਸੀ।